ਇਹ ਗੁੜ ਨਹੀ ਜਹਿਰ ਹੈ, ਖਾਣ ਨਾਲ ਹੋਵੇਗਾ ਕੈਸਰ: ਡਾ. ਲਖਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿਛਲੇ ਹਫਤੇ ਘਟੀਆ ਗੁੜ ਬਣਾਉਣ ਵਾਲੇ ਇਕ ਵੇਲਣੇ ਨੂੰ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲ ਬੰਦ ਕਰਵਾਇਆ ਗਿਆ ਸੀ ਤੇ ਵੱਡੀ ਮਾਤਰਾ ਵਿੱਚ ਘਟੀਆ ਗੁੜ ਤੇ ਰਸ ਨਸ਼ਟ ਕਰਵਾਈ ਸੀ । ਉਸ ਵਕਤ ਜਿਲਾ ਸਿਹਤ ਅਫਸਰ ਗੁੜ ਬਣਾਉਂਣ ਵਾਲਿਆ ਨੂੰ ਇਹ ਅਦੇਸ਼ ਦਿੱਤੇ ਗਏ ਸਨ ਕਿ ਜਦੋ ਤੱਕ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀ ਹੋ ਜਾਦਾ ਉਦੋ ਤੱਕ ਜਿਲੇ ਵਿੱਚ ਕੋਈ ਵੀ ਵੇਲਣਾ ਨਹੀ ਚਲਾਇਆ ਜਾਵੇਗੀ ਤੇ ਕੋਈ ਵੀ ਗੁੜ ਨਹੀ ਬਣਾਵੇਗਾ । ਅੱਜ ਇਕ ਚੈਕਿੰਗ ਦੋਰਾਨ ਟਾਡਾ ਰੋਡ ਤੇ ਪਿੰਡ ਪੰਡੋਰੀ ਝਾਵਾਂ ਇਕ ਵੇਲਣੇ ਨੂੰ ਚੈਕ ਕੀਤਾ ਤਾ ਉਸ ਵੇਲਣੇ ਤੇ ਘਟੀਆ ਗੁੜ ਨਾ  ਖਾਣ ਯੋਗ ਖੰਡ ਵਰਤੋ ਕਰਕੇ ਤਿਆਰ ਕੀਤਾ ਜਾ ਰਿਹਾ ਸੀ ਤੇ ਜਿਲਾ ਸਿਹਤ ਅਫਸਰ ਵੱਲੋ ਫੂਡ ਸੇਫਟੀ ਟੀਮ ਦਾ ਮੱਦਤ ਨਾਲ ਮੋਕੇ ਤੇ ਘਟੀਆ ਲੱਗ ਭੱਗ 5 ਕਵਿੰਟਲ ਤੇ ਕਰੀਬ ਗੁੜ ਅਤੇ ਨਾ ਖਾਣ ਯੋਗ ਗੁੜ ਤੇ ਖੰਡ ਨਸ਼ਟ ਕਰਵਾਈ ਤੇ ਵੇਲਣੇ ਨੂੰ ਅਗਲੇ ਹੁਕਮਾਂ ਤੱਕ ਸੀਲ ਲਗਾ ਦਿੱਤੀ ਗਈ ਹੈ । ਇਸ ਮੋਕੇ ਉਹਨਾਂ ਨਾਲ ਫੂਡ ਸੇਫਟ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ , ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।

Advertisements

ਇਸ ਮੋਕੇ ਜਿਲਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ  ਕਿ  ਪੰਜਾਬ ਵਿੱਚ ਅਜੇ ਗੰਨਾ ਤਿਆਰ ਨਹੀ ਹੋਇਆ ਤੇ ਬਾਹਰਲੇ ਰਾਜਾ ਤੇ ਆ ਕੇ ਪ੍ਰਵਾਸੀ ਭਾਰਤੀ ਨੇ ਪੰਜਾਬ ਵਿੱਚ ਘਟੀਆ ਕੈਮੀਕਲ ਅਤੇ ਨਾ ਖਾਣ ਯੋਗ ਖੰਡ ਪਾ ਕੇ ਗੁੜ ਬਣਾਉਣ ਸ਼ੁਰੂ ਕਰ ਦਿੱਤਾ ਹੈ ਜਦ ਕਿ ਪੰਜਾਬ ਦੇ ਵਾਤਾਵਰਨ ਅਨੁਸਾਰ ਗੁੜ ਨਵੰਬਰ ਦੇ ਪਹਿਲੇ ਹਫਤੇ ਅਤੇ ਸ਼ਕਰ ਵਾਲਾ ਗੰਨਾ ਦਸਬੰਰ ਵਿੱਚ ਤਿਆਰ ਹੁੰਦਾ ਹੈ । ਜਦੋ ਇਸ ਸਬੰਧ ਵਿੱਚ ਟਾਡਾ ਰੋਡ ਪੰਡੇਰੀ ਝਾਵਾਂ ਦੇ ਨਜਦੀਕ ਰੋਡ ਤੇ ਦਵਿੰਦਰ ਕੁਮਾਰ ਵੱਲੋ ਘਟੀਆ ਖੰਡ ਨਾ ਖਾਣ ਯੋਗ  ਪਾ ਕੇ ਵੱਡੀ ਪੱਧਰ ਤੇ ਗੁੜ ਤਿਆਰ ਕੀਤਾ ਜਾ ਰਿਹਾ ਸੀ ਜਦੋ ਉਸ ਨੂੰ ਪੁਛਿਆ ਤੇ ਉਹ ਆਪ ਹੀ ਮੰਨ ਗਿਆ ਗਿਆ ਕਿ ਮੈ ਖੰਡ ਪਾ ਕੇ ਗੁੜ ਤਿਆਰ ਕਰਦਾ ਹੈ ।

ਪਹਿਲਾ ਤਾ ਉਹ ਇਹ ਕਹਿ ਰਿਹਾ ਸੀ ਕਿ ਖੰਡ ਮੇਰੇ ਕੋਲ ਖਤਮ ਹੋ ਗਈ ਜਦੋ ਫੂਡ ਸੇਫਟੀ ਟੀਮ ਵੱਲੋ ਲੱਭਣੀ ਸ਼ੁਰੂ ਕਰ ਦਿੱਤੀ ਤਾ ਵੱਡੀ ਮਾਤਰਾ ਵਿੱਚ ਖੰਡ ਪਾਈ ਗਈ ਤੇ ਉਸ ਨੇ ਖੁੱਦ ਇਹ ਇਕਰਾਰ ਕੀਤਾ ਕਿ ਮੈ ਅੱਗੇ ਤੋ ਖੰਡ ਨਹੀ ਪਾਵਾਗਾ ਇਸ ਵਾਰ ਮੈਨੂੰ ਮਾਫ ਕਰ ਦਿੱਉ ਤੇ ਫੂਡ ਸੇਫਟੀ ਟੀਮ ਵੱਲੋ ਉਸ ਖੰਡ ਪਾ ਕੇ ਬਣਾਇਆ ਗੁੜ ਤੇ ਖੰਡ ਦੋਨੋ ਨੂੰ ਨਸ਼ਟ ਕਰਵਾ ਦਿੱਤਾ ਗਿਆ ਤੇ ਵੇਲਣੇ ਨੂੰ ਅਗਲੇ ਹੁਕਮਾਂ ਤੱਕ ਸੀਲ ਕਰਕ ਦਿੱਤਾ ਗਿਆ । ਇਸ ਮੋਕੇ ਜਿਲਾ ਸਿਹਤ ਅਫਸਰ ਨੇ ਗੁੜ ਬਨਾਉਣ ਵਾਲਿਆ ਨੂੰ ਤਾੜਨਾ ਕੀਤੀ ਕਿ ਸਭ ਤੇ ਪਹਿਲਾ ਫੂਡ ਲਾਈਸੈਸ ਲਓ ਉਸ ਉਪਰੰਤ ਜਦ ਤੱਕ ਗੰਨਾ ਤਰਾ ਪੂਰੀ  ਤਿਆਰ ਨਹੀ ਹੁੰਦਾ ਉਦੋ ਤੱਕ ਕੋਈ ਵੇਲਣਾ ਚਾਲੂ ਨਹੀ ਕਰਨ ਦਿੱਤਾ ਜਵੇਗਾ । ਜੇਕਰ ਕੋਈ ਵੀ ਜਿਲੇ ਵਿੱਚ ਇਸ ਤਰਾ ਦਾ ਗੁੜ ਬਣਾਉਦਾ ਹੈ ਤੇ ਉਸ ਨੂੰ ਜਬਤ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਉਹਨਾ ਪੰਜਾਬ ਦੇ ਜਿਮੀਦਾਰਾ ਨੂੰ ਵੀ ਕਿਹਾ ਕਿ ਜਦ ਤੱਕ ਗੁੜ ਬਣਾਉਣ ਵਾਲਾ ਗੰਨਾ ਤਿਆਰ ਨਹੀ ਹੋ ਜਾਦਾ ਉਦੇ ਤੱਕ ਗੁੜ ਬਣਾਉਣ ਵਾਲਿਆ  ਨੂੰ ਗੰਨਾ ਨਾ ਸਪਲਾਈ ਕਰਨ ।

ਭਰੋਸੇ ਯੋਗ ਸੂਤਰਾ ਤੋ ਇਹ ਪਤਾ ਲੱਗਾ ਹੈ ਕਿ ਕਈ ਕਿਸਾਨਾ ਨੇ ਆਲੂ ਦੀ ਫਸਲ ਬੀਜਣੀ ਤੇ ਉਹਨਾਂ ਨੇ ਵੇਲਣੇ ਵਾਲਿਆ ਨਾਲ ਕੰਟਰੈਕਟ ਕੀਤਾ ਹੈ ਕਿ ਉਹ ਸਾਡਾ ਗੰਨਾ ਲੈ ਲੈਣ ਤੇ ਖੇਤ ਵੇਹਲੇ  ਕਰਕੇ ਆਲੂ ਬੀਜਣ ਦੇ ਚੱਕਰ ਵਿੱਚ ਇਹਨਾਂ ਨੂੰ ਟਾਇਮ ਤੋ ਪਹਿਲਾ ਹੀ ਗੰਨਾ ਸਪਲਾਈ ਕਰੀ ਜਾ ਰਹੇ ਹਨ । ਉਹ ਇਸ ਤਰਾ ਨਾ ਕਰਨ ਕਿਉਕਿ ਇਸ ਘਟੀਆ ਗੁੜ ਨਾਲ ਲੇਕਾਂ ਦੀ ਸਿਹਤ ਖਰਾਬ ਹੋ ਜਾਵੇਗੀ । ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਅਜੈ ਗੰਨਾ ਨਾ ਸਪਲਾਈ ਕਰਨ ਤਾ ਜੋ ਲੋਕਾ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ।

LEAVE A REPLY

Please enter your comment!
Please enter your name here