ਹੁਸ਼ਿਆਰਪੁਰ ਜੁਆਇੰਟ ਗੋਰਮਿੰਟ ਡਾਕਟਰਜ ਤਾਲਮੇਲ ਕਮੇਟੀ ਨੇ ਕੈਬਨਿਟ ਮੰਤਰੀ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼)। ਜੁਆਇੰਟ ਗੋਰਮਿੰਟ ਡਾਕਟਰਜ ਤਾਲਮੇਲ ਕਮੇਟੀ ਵੱਲੋ ਅੱਜ ਜਿਲਾਂ ਪੀ. ਸੀ. ਐਮ. ਐਸ. ਦੇ ਪ੍ਰਧਾਨ ਡਾ ਮਨਮੋਹਣ ਸਿੰਘ ਦੀ ਪ੍ਰਧਾਨੀ ਹੇਠ ਪੰਜਾਬ ਦੇ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਆਰੋੜਾ ਨੂੰ ਐਨ.ਪੀ.ਏ.  ਦੇ ਮੁੱਦੇ ਤੇ ਇਕ ਮੰਗ ਪੱਤਰ ਦਿੱਤਾ ਤੇ ਇਸ ਮੰਤਰੀ ਜੀ ਵੱਲੋ ਭਰੋਸਾ ਦਿੱਤਾ ਕਿ ਉਹ ਇਸ ਸਬੰਧ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਇਸ ਮੁੱਦੇ ਨੂੰ ਹੱਲ ਕਰ ਲਿਆ ਜਾਵੇਗਾ | ਇਸ ਮੋਕੇ ਡਾ ਮਨਮੋਹਣ ਸਿੰਘ ਨੇ ਦੱਸਿਆ ਕਿ ਕੋਵਿਡ ਵਿੱਚ ਡਾਕਟਰ ਕੇਡਰ ਆਪਣੀ ਜਾਨ ਦੀ ਪ੍ਰਬਾਹ ਨਾ ਕਰਦੇ ਹੋਏ ਮਰੀਜਾ ਦੀ ਸੇਵਾ ਕੀਤੀ ਤੇ ਸਰਕਾਰ ਨੂੰ ਡਾਕਟਰਾ ਦੀ ਹੋਸਲਾ ਵਧਾਈ ਕਰਦੇ ਕੋਈ ਸ਼ਪੈਸਲ ਇੰਕਰਮੈਟ ਦੇਣੀ ਚਾਹੀਦੀ ਜਦ ਕਿ ਉਲਟ ਪੰਜਾਬ ਸਰਕਾਰ ਵੱਲੋ ਐਨ. ਪੀ. ਏ. ਮਰਜ ਕਰਕੇ ਹੋਸਲਾ ਤੋੜ ਦਿੱਤਾ ਤੇ ਪੜੇ ਲਿਖੇ ਕੇਡਰ ਨੂੰ ਸੜਕਾ ਤੇ ਉਤਰਨ ਲਈ ਮਜਬੂਰ ਕਰ ਦਿੱਤੇ |

Advertisements

ਮੰਗ ਪੱਤਰ ਦੇਣ ਮੋਕੇ ਜਸਵਿੰਦਰ ਸਿੰਘ , ਡਾ ਸਵਾਤੀ , ਡਾ ਨਵਜੋਤ, ਡਾ ਸ਼ਾਮ ਸ਼ੁੰਦਰ ਸ਼ਰਮਾਂ , ਡਾ ਲਕਸ਼ਮੀ , ਡਾ ਹਰਨੂਰ ਕੋਰ , ਡਾ ਮਨਪ੍ਰੀਤ ਕੋਰ , , ਡਾ ਸੁਖਦੀਪ ਕੋਰ, ਡਾ ਰਜਵੰਤ ਕੋਰ , ਡਾ ਗਗਨਦੀਪ ,  ਡਾ ਬਲਦੀਪ ਸਿੰਘ  , ਡਾ ਉਪਕਾਰ ਸਿੰਘ ਸੂਚ , ਡਾ ਸਤੋਖ ਸਿੰਘ, ਡਾ ਕਮਲੇਸ਼ ਕੋਰ ਅਤੇ ਹਾਜਰ ਸਨ |
 

LEAVE A REPLY

Please enter your comment!
Please enter your name here