ਨਗਰ ਕੌਂਸਲ ਨੇ ਧਾਰੀਵਾਲ ‘ਚ ‘ਵੀਰਾਂ ਦੇ ਸਨਮਾਨ ਵਿੱਚ ਕਲਸ਼ ਯਾਤਰਾ’ ਕੱਢੀ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਧਾਰੀਵਾਲ ਦੀ ਸਵੱਛ ਭਾਰਤ ਦੀ ਟੀਮ ਵੱਲੋਂ ਅੱਜ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਧਾਰੀਵਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ‘ਵੀਰਾਂ ਦੇ ਸਨਮਾਨ ਵਿੱਚ ਕਲਸ਼ ਯਾਤਰਾ’ ਕੱਢੀ ਗਈ ਅਤੇ ਕਲਸ਼ ਵਿੱਚ ਸ਼ਹਿਰ ਵਾਸੀਆਂ ਤੋਂ ਮਿੱਟੀ ਪਵਾਈ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਥੀਆਂ ਨੇ ਵੀ ਇਸ ਮੁਹਿੰਮ ਵਿੱਚ ਭਾਗ ਲਿਆ ਤੇ ਸਹੂੰ ਚੁੱਕ ਕੇ ਸੂਰਵੀਰਾਂ ਨੂੰ ਯਾਦ ਕੀਤਾ। ਇਸ ਉਪਰੰਤ ਵਿਦਿਆਥੀਆਂ ਵੱਲੋਂ ਕਲਸ਼ ਵਿੱਚ ਮਿੱਟੀ ਪਾ ਕੇ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਅਤੇ ਦੇਸ਼ ਦੀ ਸ਼ਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲ਼ੇ ਯੋਧਿਆਂ ਦੇ ਰਸਤੇ ‘ਤੇ ਚੱਲਣ ਦਾ ਪ੍ਰਣ ਲਿਆ ਗਿਆ।

Advertisements

ਇਸ ਮੌਕੇ ਸੈਨੇਟਰੀ ਇੰਸਪੈਕਟਰ ਸੰਜੀਵ ਸੋਨੀ, ਸੀ.ਐੱਫ. ਰਵਿੰਦਰ ਸਿੰਘ, ਮੋਟੀਵੇਟਰ ਸੁਭਨਵਦੀਪ ਸਿੰਘ, ਗੁਰਵਿੰਦਰ ਕੌਰ ਅਤੇ ਧਾਰੀਵਾਲ ਸ਼ਹਿਰ ਦੀ ਸਵੱਛ ਭਾਰਤ ਦੀ ਟੀਮ ਅਤੇ ਹੋਰ ਸ਼ਹਿਰ ਵਾਸੀ ਵੀ ਹਾਜ਼ਰ ਸਨ।    

LEAVE A REPLY

Please enter your comment!
Please enter your name here