ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਰਿਪੇਅਰ ਲਈ ਨੋਡਲ ਅਫ਼ਸਰ ਲਗਾਏ

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਕਿਸਾਨਾਂ ਦੀ ਮਸ਼ੀਨਰੀ ਦੀ ਸਮੇਂ ਸਿਰ ਮੁਰੰਮਤ ਅਤੇ ਸਰਵਿਸ ਨੂੰ ਯਕੀਨੀ ਬਣਾਉਣ ਲਈ ਨਵੀਂ ਪਹਿਲਕਦਮੀ ਕਰਦਿਆਂ ਖੇਤੀ ਮਸ਼ੀਨਰੀ ਬਣਾਉਣ ਵਾਲੀ ਇੰਡਸਟਰੀ ਨਾਲ ਰਾਬਤਾ ਕਰਕੇ ਕੰਪਨੀਆਂ ‘ਚ ਨੋਡਲ ਅਫ਼ਸਰ ਤਾਇਨਾਤ ਕਰਵਾਏ ਹਨ, ਤਾਂ ਜੋ ਕਿਸਾਨਾਂ ਨੂੰ ਸੀਜ਼ਨ ਦੌਰਾਨ ਮਸ਼ੀਨਰੀ ਦੀ ਮੁਰੰਮਤ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Advertisements


ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਦਸਮੇਸ਼ ਮਕੈਨੀਕਲ ਵਰਕਸ ਅਮਰਗੜ੍ਹ ਵੱਲੋਂ ਹਰਦੀਪ ਸਿੰਘ ਸੰਪਰਕ ਨੰਬਰ 7837494949 ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਮਸਚੋ ਗੈਸਪਰਾਡੋ ਨੇ ਦਲਜੀਤ ਸਿੰਘ ਸੰਪਰਕ ਨੰਬਰ 7391833445, ਰਤਨ ਐਗਰੋ ਟੈਕ ਨਾਭਾ ਨੇ ਨੋਡਲ ਅਫ਼ਸਰ ਜਗਦੀਪ ਸਿੰਘ ਸੰਪਰਕ ਨੰਬਰ 9872401970, ਪਟਿਆਲਾ ਡਿਸਕ ਕਾਰਪੋਰੇਸ਼ਨ ਰਾਜਪੁਰਾ ਦੇ ਨੋਡਲ ਅਫ਼ਸਰ ਜਸਮਿੰਦਰ ਸਿੰਘ ਸੰਪਰਕ ਨੰਬਰ 8289036052, ਬਲਦੇਵ ਜੀ ਐਗਰੋ ਸਮਾਣਾ ਦੇ ਨੋਡਲ ਅਫ਼ਸਰ ਮੱਖਣ ਧੀਮਾਨ ਸੰਪਰਕ ਨੰਬਰ 9122601000, ਜੀ.ਐਸ. ਐਗਰੋ ਇੰਡਸਟਰੀ ਰੱਖੜਾ ਨੋਡਲ ਅਫ਼ਸਰ ਤਰਸੇਮ ਕੁਮਾਰ ਸੰਪਰਕ ਨੰਬਰ 9803781097, ਦਸਮੇਸ਼ ਐਗਰੀਕਲਚਰਲ ਇੰਡਸਟਰੀਜ਼ ਪ੍ਰੀ. ਲਿਮ: ਮਲੇਰਕੋਟਲਾ ਨੋਡਲ ਅਫ਼ਸਰ ਰਾਸ਼ੀਦ ਖਾਨ ਸੰਪਰਕ ਨੰਬਰ 9217002626 ਅਤੇ ਐਸ.ਐਸ. ਐਗਰੀਕਲਚਰ ਵਰਕਸ਼ ਸਮਾਣਾ ਨੋਡਲ ਅਫ਼ਸਰ ਅੰਮ੍ਰਿਤਪਾਲ ਸਿੰਘ ਸੰਪਰਕ ਨੰਬਰ 9469870002 ‘ਤੇ ਕਿਸਾਨਾਂ ਵੱਲੋਂ ਰਾਬਤਾ ਕੀਤਾ ਜਾ ਸਕਦਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਿਛਲੇ ਦਿਨੀਂ ਕਿਸਾਨਾਂ ਨਾਲ ਹੋਈ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਇਹ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਖੇਤੀ ਸੰਦ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਸੀਜ਼ਨ ਦੌਰਾਨ ਮਸ਼ੀਨਰੀ ਖਰਾਬ ਹੋਣ ‘ਤੇ ਮੁਰੰਮਤ ਕਰਨ ਵਿੱਚ ਦੇਰੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਫਸਲ ਦੀ ਕਟਾਈ ਅਤੇ ਨਵੀਂ ਫਸਲ ਬੀਜਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਦਰਪੇਸ਼ ਇਸ ਸਮੱਸਿਆ ਦੇ ਹੱਲ ਲਈ ਇੰਡਸਟਰੀ ਨਾਲ ਰਾਬਤਾ ਕਰਕੇ ਕਿਸਾਨਾਂ ਦੀ ਸਹੂਲਤ ਲਈ ਇੰਡਸਟਰੀ ‘ਚ ਨੋਡਲ ਅਫ਼ਸਰ ਲਗਾਏ ਗਏ ਹਨ।

LEAVE A REPLY

Please enter your comment!
Please enter your name here