Monday, October 19, 2026
Home Latest ਦੋਸਤ ਦੇ ਜਨਮ ਦਿਨ ਦੀ ਪਾਰਟੀ ਤੇ ਗਏ ਨੌਜ਼ਵਾਨ ਦੀ ਸ਼ੱਕੀ ਹਾਲਾਤਾਂ...

ਦੋਸਤ ਦੇ ਜਨਮ ਦਿਨ ਦੀ ਪਾਰਟੀ ਤੇ ਗਏ ਨੌਜ਼ਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਲਾਸ਼

ਫਤਿਹਗੜ੍ਹ (ਦ ਸਟੈਲਰ ਨਿਊਜ਼)। ਕੈਨੇਡਾ ਤੋਂ 5 ਮਹੀਨੇ ਪਹਿਲਾਂ ਆਏ ਨੌਜ਼ਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਪਿੰਡ ਕੋਠੇ ਨੇੜੇ ਸਥਿਤ ਫਲਾਈ ਓਵਰ ਦੀਆਂ ਝਾੜੀਆਂ ਵਿੱਚੋਂ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਉਮਰ 27 ਸਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਸ਼ਨ ਘਰੋਂ ਆਪਣੇ ਦੋਸਤ ਦੀ ਜਨਮ ਦਿਨ ਦੀ ਪਾਰਟੀ ਲਈ ਗਿਆ ਸੀ ਤੇ ਸ਼ਾਮ ਕਰੀਬ ਪੰਜ ਵਜੇ ਉਸਦਾ ਫ਼ੋਨ ਆਇਆ ਕਿ ਉਹ ਆਪਣੇ ਦੋਸਤ ਦੀ ਪਾਰਟੀ ਤੇ ਗੁਰਦਾਸਪੁਰ ਪਹੁੰਚ ਗਿਆ ਹੈ। 5 ਵਜੇ ਜਸ਼ਨ ਦਾ ਫੋਨ ਆਇਆ ਕਿ ਉਹ ਪਾਰਟੀ ਵਿੱਚ ਪਹੁੰਚ ਗਿਆ ਹੈ ਤੇ ਫਿਰ ਉਸਤੋਂ ਬਾਅਦ ਜਦੋ ਉਸਦੇ ਘਰਦਿਆ ਨੇ ਸਾਢੇ ਛੇ ਵਜੇ ਜਸ਼ਨ ਨੂੰ ਦੁਬਾਰਾ ਫ਼ੋਨ ਕੀਤਾ ਤਾਂ ਉਸਦਾ ਫ਼ੋਨ ਬੰਦ ਸੀ। ਜਦੋਂ ਕਾਫੀ ਦੇਰ ਤੱਕ ਉਸਦਾ ਫੋਨ ਨਹੀਂ ਲੱਗਿਆ ਤਾਂ ਉਸਦੀ ਭਾਲ ਸ਼ੁਰੂ ਕਰ ਦਿੱਤੀ।

Advertisements

ਸਵੇਰ ਉਨ੍ਹਾਂ ਨੂੰ ਪਤਾ ਲੱਗਾ ਕਿ ਤਿੱਬੜ ਦੀ ਪੁਲਿਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਲਾਸ਼ ਦੀ ਪਹਿਚਾਣ ਕਰਨ ਤੋਂ ਬਾਅਦ ਪਤਾ ਲੱਗਾ ਕਿ ਲਾਸ਼ ਜਸ਼ਨਪ੍ਰੀਤ ਦੀ ਹੈ। ਜਸ਼ਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨਾਂ ਦੇ ਲੜਕੇ ਦਾ ਕਤਲ ਗੁਰਪ੍ਰੀਤ ਤੇ ਉਸਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਕਾਰਨ ਜਸ਼ਨ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਰਿਵਾਰਕ ਮੈਬਰਾਂ ਦੇ ਅਧਾਰ ਤੇ ਗੁਰਪ੍ਰੀਤ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੇ ਅਣਪਛਾਤੇ ਸਾਥੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here