Sunday, October 11, 2026
Home Latest ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਮਲੇਰਕੋਟਲਾ (ਦ ਸਟੈਲਰ ਨਿਊਜ਼)। ਮਲੇਰਕੋਟਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋਣ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਉਮਰ 21 ਸਾਲ ਸੀ, ਜਿਸ ਦੀ ਸੋਮਵਾਰ ਕੈਨੇਡਾ ਤੋਂ ਪਿੰਡ ਤਾਬੂਤ ਵਿੱਚ ਲਾਸ਼ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਘਰ ਦਾ ਇਕਲੌਤਾ ਚਿਰਾਗ਼ ਸੀ।

Advertisements

ਜਾਣਕਾਰੀ ਅਨੁਸਾਰ ਨੌਜਵਾਨ ਹਰਮਨਜੋਤ ਸਿੰਘ ਆਪਣੀ ਭੂਆ ਕੋਲ ਰਹਿੰਦਾ ਸੀ, ਜਿਸ ਦੇ ਬਚਪਨ ਵਿੱਚ ਹੀ ਮਾਤਾ-ਪਿਤਾ ਗੁਜਰ ਗਏ ਸਨ। ਰਿਸ਼ਤੇਦਾਰਾਂ ਅਨੁਸਾਰ ਉਸ ਦੇ ਭੂਆ ਨੇ ਹੀ ਬਚਪਨ ਤੋਂ ਪਾਲਣ-ਪੋਸ਼ਣ ਕਰਕੇ ਹੁਣ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ, ਜਿਸ ਦੀ ਕਮਰੇ ਵਿੱਚੋਂ ਲਾਸ਼ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ, ਪਰੰਤੂ ਇਸ ਬਾਰੇ ਵੀ ਕੋਈ ਕਾਰਨ ਸਾਹਮਣੇ ਨਹੀਂ ਆਈ। ਨੌਜਵਾਨ ਦੇ ਪਿੰਡ ਉਸਦਾ ਸੰਸਕਾਰ ਕੀਤਾ ਗਿਆ।

LEAVE A REPLY

Please enter your comment!
Please enter your name here