ਮੋਗਾ ਪੁਲਿਸ ਵੱਲੋ ਅਰਸ਼ ਡਾਲਾ ਗੈਂਗ ਨਾਲ ਸਬੰਧਤ 3 ਗੁਰਗੇ ਕਾਬੂ

ਮੋਗਾ (ਦ ਸਟੈਲਰ ਨਿਊਜ਼), ਨਰੇਸ਼ ਕੌੜਾ। ਸੁਰਜੀਤ ਕੁਮਾਰ ਮਾਲਕ ਜੱਗੀ ਬੱਗੀ ਕਲਾਥ ਹਾਉਸ ਭੀਮ ਨਗਰ ਕੈਂਪ ਮੋਗਾ ਨੇ ਪੁਲਿਸ ਨੂੰ ਆਪਣਾ ਬਿਆਨ ਲਿਖਵਾਇਆ ਕਿ ਜਦ ਉਹ ਆਪਣੀ ਦੁਕਾਨ ਪਰ ਵਕਤ ਕਰੀਬ 12:30 ਵਜੇ ਹਾਜਿਰ ਸੀ ਤਾਂ ਤਿੰਨ ਮੌਨੇ ਨੌਜਵਾਨ ਜਿੰਨ੍ਹਾ ਵਿੱਚੋ ਇੱਕ ਪਾਸ ਪਿਸਟਲ ਸੀ ਅਤੇ ਦੂਸਰੇ ਖਾਲੀ ਹੱਥ ਸਨ ਜੋ ਇੱਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੀ ਦੁਕਾਨ ਵਿੱਚ ਆਏ ਅਤੇ ਸੁਰਜੀਤ ਕੁਮਾਰ ਨੂੰ ਆਪਣੇ ਮੋਬਾਇਲ ਤੋ ਕਿਸੇ ਨਾਲ ਗੱਲ ਕਰਨ ਲਈ ਕਹਿਣ ਲੱਗੇ ਅਤੇ ਉਹਨਾ ਨੇ ਕਿਹਾ ਕਿ ਮੋਬਾਇਲ ਪਰ ਗੈਂਗਸਟਰ ਅਰਸ਼ ਡਾਲਾ ਹੋਲਡ ਹੈ, ਜਦ ਸੁਰਜੀਤ ਕੁਮਾਰ ਫੋਨ ਤੇ ਗੱਲ ਕਰਨ ਲੱਗਾ ਤਾਂ ਮੋਬਾਇਲ ਕਾਲ ਕੱਟ ਹੋ ਗਈ। ਇਸ ਦੌਰਾਨ ਹੀ ਪੀ.ਸੀ.ਆਰ ਪਰ ਤਾਇਨਾਤ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੰਬਰ1037/ਮੋਗਾ ਜੋ ਉਸ ਬੀਟ ਵਿੱਚ ਗਸ਼ਤਕਰ ਰਿਹਾ ਸੀ ਤਾਂ ਉਸਨੇ ਦੁਕਾਨ ਅੰਦਰ ਅਣਪਛਾਤੇ ਵਿਅਕਤੀਆਂ ਦੇ ਹੋਣ ਦਾ ਸ਼ੱਕ ਹੋਣ ਤੇ ਮੌਕਾ ਤੇ ਹਾਜਿਰ ਆਇਆ। ਜਿਸ ਨੂੰ ਦੇਖ ਕੇ ਇਕ ਨੌਜਵਾਨ ਜਿਸ ਪਾਸ ਪਿਸਟਲ ਸੀ ਉਹ ਮੌਕਾ ਤੋ ਭੱਜ ਗਿਆ ਅਤੇ ਦੂਸਰੇ ਦੋ ਲੜਕਿਆ ਨੂੰ ਸ:ਥ ਸਤਨਾਮ ਸਿੰਘ ਦੁਆਰਾ ਕਾਬੂ ਕਰ ਲਿਆ ਗਿਆ।

Advertisements

ਮੌਕਾ ਤੋ ਕਾਬੂ ਕੀਤੇ ਵਿਅਕਤੀਆ ਵਿੱਚੋ ਇੱਕ ਨੇ ਆਪਣਾ ਨਾਮ (1) ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਬਿੱਕਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਜੀਤ ਗਿੱਲ, ਥਾਣਾ ਜੈਤੋ, ਜਿਲ੍ਹਾ ਫਰੀਦਕੋਟ ਅਤੇ ਦੂਸਰੇ ਨੇ ਆਪਣਾ ਨਾਮ (2) ਅਕਾਸ਼ਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਬੂਟਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕੋਟਲੀ ਅਬਲੂ,ਥਾਣਾ ਕੋਟ ਭਾਈ,ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੱਸਿਆ ਅਤੇ ਇਹ ਵੀ ਦੱਸਿਆ ਕੇ ਮੌਕਾ ਤੋ ਸਮੇਤ ਪਿਸਟਲ ਭੱਜਣ ਵਾਲੇ ਨੌਜਵਾਨ ਦਾ ਨਾਮ ਗੁਰਪਿਆਰ ਸਿੰਘ ਉੇਰਫ ਖੱਡੂ ਪੁੱਤਰ ਰਾਜੂ ਸਿੰਘ ਵਾਸੀ ਸਮਾਲਸਰ ਹਾਲ ਵਾਸੀ ਚੈਨਾ,ਥਾਣਾ ਜੈਤੋ ਜਿਲ੍ਹਾ ਫਰੀਦਕੋਟ ਹੈ। ਜਿਸ ਤੇ ਤਿੰਨ੍ਹਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 223 ਮਿਤੀ 05.10.2023 ਅ/ਧ 384,511 ਭ:ਦ, 25-54-59 ਅਸਲਾ ਐਕਟ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਮੌਕਾ ਤੋ ਭੱਜੇ ਦੋਸ਼ੀ ਦੀ ਭਾਲ ਸ਼ੂਰੂ ਕੀਤੀ ਗਈ।

ਜੇ. ਇਲਨਚੇਲੀਅਨ ਆਈ.ਪੀ.ਐਸ, ਐਸ.ਐਸ.ਪੀ ਮੋਗਾ ਅਤੇ ਅਜੇ ਰਾਜ ਸਿੰਘ ਐਸ.ਪੀ (ਆਈ) ਮੋਗਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਮੋਗਾ ਦੀ ਸੁਪਰਵੀਜਨ ਹੇਠ ਇੰਚਾਰਜ ਸੀ.ਆਈ.ਏ ਮੋਗਾ ਅਤੇ ਇੰਚਾਰਜ ਪੁਲਿਸ ਚੋਂਕੀ ਫੋਕਲ ਪੁਆਇੰਟ (ਥਾਣਾ ਸਿਟੀ ਮੋਗਾ) ਦੀਆਂ ਟੀਮਾਂ ਬਣਾਕੇ ਤੀਸਰੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ। ਇਸੇ ਦੌਰਾਨ ਗੁਰਪਿਆਰ ਸਿੰਘ ਉੇਰਫ ਖੱਡੂ ਨੇ ਮੋਗਾ ਤੋ ਬਹੋਨਾ ਰੋਡ ਪਰ ਲਿੰਕ ਸੜਕ ਤੋ ਨਵਜੋਤ ਗਿੱਲ ਵਾਸੀ ਪਿੰਡ ਮੈਹਿਰੋ ਪਾਸੋ ਪਿਸਟਲ ਦੀ ਨੋਕ ਤੇ ਉਸਦਾ ਮੋਟਰਸਾਇਕਲ ਡੀਲੈਕਸ ਅਤੇ ਮੋਬਾਇਲ ਖੋਹ ਕਰ ਲਿਆ ਸੀ ਜਿਸ ਤੇ ਮੁਕੱਦਮਾ ਨੰਬਰ 224 ਮਿਤੀ 05.10.2023 ਅ/ਧ 379-ਬੀ ਭ:ਦ,25-54-59 ਅਸਲਾ ਐਕਟ ਥਾਣਾ ਸਿਟੀ ਮੋਗਾ ਦਰਜ ਕੀਤਾ ਗਿਆ। ਜੋ ਤਫਤੀਸ਼ ਦੌਰਾਨ ਰਹਿੰਦੇ ਦੋਸ਼ੀ ਗੁਰਪਿਆਰ ਸਿੰਘ ਉੇਰਫ ਖੱਡੂ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ ਇੱਕ ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾ ਰੋਦ 32 ਬੋਰ ਸਮੇਤ ਖੋਹ ਕੀਤਾ ਮੋਟਰ ਸਾਈਕਲ ਡੀ ਲੈਕਸ ਬਰਾਮਦ ਕੀਤਾ ਗਿਆ ਹੈ।

LEAVE A REPLY

Please enter your comment!
Please enter your name here