ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਹੋਇਆ ਸਰਟੀਫਿਕੇਟ ਵੰਡ ਸਮਾਰੋਹ  

ਫਾਜ਼ਿਲਕਾ (ਦ ਸਟੈਲਰ ਨਿਊਜ਼): ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ ਹਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰੇਨਿੰਗ ਅਫਸਰ ਸਰਦਾਰ ਅੰਗਰੇਜ਼ ਸਿੰਘ ਅਤੇ ਟ੍ਰੇਨਿੰਗ ਅਫਸਰ ਸਰਦਾਰ ਧਨਵੰਤ ਸਿੰਘ ਜੀ ਵੱਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਨਿਰਵੈਰ ਸਿੰਘ ਫੰਕਸ਼ਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਫਾਜ਼ਿਲਕਾ ਅਤੇ ਉਨਾਂ ਨਾਲ ਬੀ.ਐਲ. ਈ. ਓ ਮੈਡਮ ਨੇਹਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੁੱਖ ਮਹਿਮਾਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ

Advertisements

ਇਸ ਪ੍ਰੋਗਰਾਮ ਵਿੱਚ ਸਾਲ 2022-23 ਦੇ ਪਾਸ ਆਊਟ ਸਿਖਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਰਟੀਫਿਕੇਟ ਅਤੇ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਲੋਂ ਸਾਰੀ ਸੰਸਥਾ ਵਿੱਚੋਂ 97.7 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੋਟਰ ਮਕੈਨਿਕ ਦੇ ਸਿੱਖਿਆਰਥੀ ਅਜੇ ਕੁਮਾਰ ਨੂੰ ਸ਼ਾਬਾਸ਼ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਤਰੱਕੀ ਕਰਨ ਅਤੇ ਆਤਮ ਨਿਰਭਰ ਬਣਨ ਲਈ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ  ਅਤੇ ਪੀ ਐਮ ਈ ਜੀ ਪੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਜਿਸ ਵਿਚ ਸਬਸਿਡੀ ਵਾਲਾ ਲੋਨ ਦਿੱਤਾ ਜਾਂਦਾ ਹੈ ਜਿਸ ਦਾ ਲਾਹਾ ਲੈ ਕੇ ਸਿਖਿਆਰਥੀ ਆਪਣਾ ਸਵੈ-ਰੁਜਗਾਰ ਸ਼ੁਰੂ ਕਰ ਸਕਦੇ ਹਨ ਇਸ ਕਮ ਲਈ ਜਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਹਰ ਵੇਲੇ ਤੁਹਾਡੇ ਨਾਲ ਹੈ ਇਸ ਪ੍ਰੋਗਰਾਮ ਵਿੱਚ ਉਹਨਾਂ ਵੱਲੋਂ ਕਰੀਅਰ ਕੌਸਲਿਗ ਕੀਤੀ ਗਈ।

ਸਰਦਾਰ ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਨਵੀਆਂ ਸੇਧਾਂ ਲਈ ਲੈਕਚਰ ਦਿੱਤਾ ਗਿਆ। ਪਲੇਸਮੈਂਟ ਅਫਸਰ ਰਾਏ ਸਾਹਿਬ ਵੱਲੋਂ ਸਿੱਖਿਆਰਥੀਆਂ ਨੂੰ ਪੰਜਾਬ ਟੈਕ ਪਲੇਸਮੈਂਟ ਪੋਰਟਲ ਤੇ ਰਜਿਸਟਰ ਹੋਣ ਲਈ ਗਾਈਡਲਾਈਨਜ ਦਿੱਤੀਆਂ ਗਈਆਂ ਇਸ ਪ੍ਰੋਗਰਾਮ ਵਿੱਚ ਟ੍ਰੇਨਿੰਗ ਅਫਸਰ ਸ੍ਰੀ ਧਨਵੰਤ ਸਿੰਘ ਜੀ ਵੱਲੋਂ ਸਿੱਖਿਆਰਥੀਆਂ ਨੂੰ ਜੀਵਨ ਵਿੱਚ ਕਾਮਯਾਬ ਹੋਣ ਲਈ ਮੋਟੀਵੇਸ਼ਨ ਸਪੀਚ ਦਿੱਤੀ ਗਈ ਅੰਤ ਵਿੱਚ ਪ੍ਰੋਗਰਾਮ ਅਫਸਰ ਸਰਦਾਰ ਗੁਰਜੰਟ ਸਿੰਘ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਜਤਿੰਦਰ ਕੁਮਾਰ ਵਰਮਾ ਸ ਬਲਜਿੰਦਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here