ਕਿਸੇ ਵੀ ਨਵੀਂ ਜ਼ੁਬਾਨ ਨੂੰ ਸਿਖਦੇ ਰਹਿਣਾ ਸਾਡੇ ਮਾਨਸਿਕ ਵਿਕਾਸ ਲਈ ਸ਼ੁਭ ਸ਼ਗਨ-ਵਿਓਮ ਭਾਰਦਵਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ ਪੰਜਾਬ ਵਲੋਂ ਜੂਨ 2023 ਵਿਚ ਲਈ ਗਈ ਉਰਦੂ ਆਮੋਜ਼ ਦੀ ਪ੍ਰੀਖਿਆ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ। ਇਸ ਪ੍ਰੀਖਿਆ ਵਿਚ 9 ਵਿਦਿਆਰਥੀ ਬੈਠੇ ਸਨ ਅਤੇ ਸਾਰਿਆਂ ਨੇ ਹੀ ਇਹ ਪ੍ਰੀਖਿਆ ਪਾਸ ਕਰ ਲਈ ਹੈ। ਵਿਦਿਆਰਥੀਆਂ ਵਿਚ ਉਰਦੂ ਭਾਸ਼ਾ ਪ੍ਰਤੀ ਲਗਾਵ ਦਾ ਇਸ ਗੱਲ ਤੋਂ ਪਤਾ ਲਗਦਾ ਹੈ ਕਿ ਭਾਸ਼ਾ ਵਿਭਾਗ ਦੀ ਪ੍ਰੀਖਿਆ ਤੋਂ ਬਾਅਦ ਇਨ੍ਹਾਂ ਵਿਚੋਂ ਪੰਜ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਪੱਧਰ ਦਾ ਉਰਦੂ ਦਾ ਇਮਤਿਹਾਨ ਵੀ ਪਾਸ ਕਰ ਲਿਆ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਪਾਸੋਂ ਪ੍ਰਾਪਤ ਸਰਟੀਫਿਕੇਟ ਇਨ੍ਹਾਂ ਵਿਦਿਆਰਥੀਆਂ ਨੂੰ ਸੌਂਪਣ ਪਹੁੰਚੇ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਨਵੀਂ ਜ਼ੁਬਾਨ ਨੂੰ ਸਿਖਦੇ ਰਹਿਣਾ ਸਾਡੇ ਮਾਨਸਿਕ ਵਿਕਾਸ ਲਈ ਸ਼ੁਭ ਸ਼ਗਨ ਹੈ।

Advertisements

ਉਨ੍ਹਾਂ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਇਸ ਵਿਕਾਸ ਨੂੰ ਆਪਣੇ ਅਗਲੇਰੇ ਭਵਿੱਖ ਵਿਚ ਵੀ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਉਰਦੂ ਬੜੀ ਮਿੱਠੀ ਜ਼ੁਬਾਨ ਹੈ ਅਤੇ ਇਸ ਭਾਸ਼ਾ ਨਾਲ ਰਿਸ਼ਤਾ ਗੰਢਣ ਲਈ ਉਹ ਮੁਬਾਰਕਬਾਦ ਦੇ ਹੱਕਦਾਰ ਹਨ। ਇਸ ਮੌਕੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਸਹਾਇਕ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ਵਲੋਂ ਸਾਲ ਵਿਚ ਦੋ ਵਾਰ ਜਨਵਰੀ ਅਤੇ ਜੁਲਾਈ ਵਿਚ ਉਰਦੂ ਆਮੋਜ਼ ਦੇ ਬੈਚ ਸ਼ੁਰੂ ਕਰਵਾਏ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਕੋਲ ਉਰਦੂ ਦੀ ਕਲਾਸ ਵਾਸਤੇ ਬਹੁਤ ਹੀ ਕਾਬਲ ਅਧਿਆਪਕ ਡਾ. ਬ੍ਰਿਜ ਭੂਸ਼ਨ ਹਨ, ਜਿਨ੍ਹਾਂ ਦੇ ਉਰਦੂ ਪੜ੍ਹਾਏ ਵਿਦਿਆਰਥੀ ਯੂਨੀਵਰਸਿਟੀ ਪੱਧਰ ਤੱਕ ਦੇ ਅਧਿਆਪਕ ਬਣੇ ਹਨ। ਇਸ ਕਰਕੇ ਹੁਸ਼ਿਆਰਪੁਰ ਵਾਸੀਆਂ ਨੂੰ ਉਰਦੂ ਆਮੋਜ਼ ਕੋਰਸ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਇਸ ਸਮੇਂ ਜੁਗਲ ਕਿਸ਼ੋਰ, ਹਰਦਿਆਲ ਹੁਸ਼ਿਆਰਪੁਰੀ, ਕੁਲਦੀਪ ਸਿੰਘ ਕਾਲੀਆ, ਸਤਨਾਮ ਸਿੰਘ, ਸੇਵਾ ਸਿੰਘ, ਸੰਤੋਖ ਰਾਜ, ਨਿੰਦਰ ਸਿੰਘ, ਕੁਲਵਿੰਦਰ ਕੌਰ, ਸੰਤੋਸ਼ ਕੁਮਾਰੀ,ਲਲਿਤ ਕਲਸੀ ਵਿਦਿਆਰਥੀ ਅਤੇ ਸਟਾਫ ਹਾਜ਼ਰ ਸਨ।

LEAVE A REPLY

Please enter your comment!
Please enter your name here