ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ‘ਵਰਚੁਅਲ ਰਿਐਲਿਟੀ, ਗੇਮਿੰਗ ਅਤੇ ਕੋਡਿੰਗ’ ਸਬੰਧੀ ਲਗਾਈ ਵਰਕਸ਼ਾਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ, ਸੈਂਟ ਜੋਸੇਫ ਸਕੂਲ ਹੁਸ਼ਿਆਰਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਵਿਦਿਆਰਥੀਆਂ ਦੇ ਲਈ ਮਿਤੀ 10 ਅਤੇ 11 ਅਕਤੂਬਰ ਨੂੰ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।  ਇਸ ਵਿਸ਼ੇਸ਼ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਹੋਏ ਕਰੀਅਰ ਕਾਊਂਸਲਰ ਅਦਿੱਤਿਆ ਰਾਣਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਇਨ੍ਹਾਂ ਵਿਦਿਆਰਥੀਆਂ ਨੂੰ ਕੁਝ ਮਾਡਰਨ ਕਰੀਅਰ ਵਿਕਲਪਾਂ ਬਾਰੇ ਜਾਣੂ ਕਰਵਾਉਣਾ ਹੈ, ਜੋ ਕਿ ਭਵਿੱਖ ਦੀ ਜੌਬ ਮਾਰਕੀਟ ਦੀ ਮੰਗ ਬਣਨ ਵਾਲੇ ਹਨ ਅਤੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਾ ਇਕ ਵਧੀਆ ਵਿਕਲਪ ਸਾਬਤ ਹੋ ਸਕਦੇ ਹਨ।

Advertisements

ਇਸ ਉਪਰੰਤ ਸਹਾਇਕ ਪ੍ਰੋਫੈਸਰ ਗੇਮਿੰਗ ਐਂਡ ਮਲਟੀਮੀਡਆ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਨਵਦੀਪ ਸਿੰਘ ਵਲੋਂ ਵਿਦਿਆਰਥੀਆਂ ਲਈ ‘ਵਰਚੁਅਲ ਰਿਐਲਿਟੀ, ਗੇਮਿੰਗ ਅਤੇ ਕੋਡਿੰਗ’ ਦੀ ਪ੍ਰੈਕਟਕਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੋਫੈਸ਼ਨਲ ਸਾਫਟਵੇਅਰਾਂ ਤੇ ਕਿਵੇਂ 2-ਡੀ ਅਤੇ 3-ਡੀ ਚਿੱਤਰਾਂ ਦੀ ਵਰਤੋਂ ਕਰਕੇ ਐਨੀਮੇਟਡ ਪਾਤਰ ਬਣਾਏ ਜਾਂਦੇ ਹਨ ਅਤੇ ਕਿਵੇਂ ਇਨ੍ਹਾਂ ਪਾਤਰਾਂ ਨੂੰ ਸਕਰੀਨ ’ਤੇ ਪੇਸ਼ ਕੀਤਾ ਜਾਂਦਾ ਹੈ, ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਵਿਦਿਆਰਥੀਆਂ ਨੂੰ ਇਸ ਵਰਚੂਅਲ ਰਿਐਲਿਟੀ ਹਾਰਡਵੇਅਰ ਨਾਲ ਮੌਕੇ ’ਤੇ ਵੀ. ਆਰ ਦਾ ਪ੍ਰੈਕਟੀਕਲ ਰੂਪ ਵੀ ਦਿਖਾਇਆ ਗਿਆ। ਇਸ ਮੌਕੇ ਤਰੁਣਦੀਪ ਮਾਨ ਅਤੇ ਵਰੁਣ ਨਈਅਰ, ਡਿਪਾਰਟਮੈਂਟ ਆਫ ਕਰੀਅਰ ਗਾਈਡੈਂਸ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਤਕਨਾਲੋਜੀ ਦੀ ਵਰਤੋਂ ਹਰੇਕ ਖੇਤਰ ਵਿਚ ਬਹੁਤ ਵਧਣ ਵਾਲੀ ਹੈ ਅਤੇ ਇਸ ਸਬੰਧੀ ਕਰੀਅਰ ਅਪਣਾਉਣ ’ਤੇ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਉਪਲਬੱਧ ਹੋਣਗੇ।

ਇਸ ਵਿਸ਼ੇਸ਼ ਵਰਕਸ਼ਾਪ ਪ੍ਰੋਗਰਾਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ, ਸੇਂਟ ਜੋਸਫ ਸਕੂਲ ਹੁਸ਼ਿਆਰਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਸਟਾਫ ਮੈਂਬਰਾਂ ਅਤੇ ਲਗਭਗ 150 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਸੈਸ਼ਨ ਨੂੰ ਬਹੁਤ ਲਾਭਦਾਇਕ ਪਾਇਆ ਅਤੇ ਭਵਿੱਖ ਵਿਚ ਅਜਿਹੀਆਂ ਵਰਕਸ਼ਾਪਾਂ ਡੀ.ਬੀ.ਈ.ਈ ਹੁਸ਼ਿਆਰਪੁਰ ਜਾਂ ਆਪੋ-ਆਪਣੇ ਸਕੂਲਾਂ ਵਿਚ ਕਰਵਾਉਣ ਦੀ ਬੇਨਤੀ ਕੀਤੀ। ਇਸ ਮੌਕੇ ਰਾਕੇਸ਼ ਕੁਮਾਰ, ਪਲੇਸਮੈਂਟ ਅਫਸਰ ਡੀ.ਬੀ.ਈ.ਈ. ਹੁਸ਼ਿਆਰਪੁਰ, ਵਿਕਰਮ ਸਿੰਘ, ਯੰਗ ਪ੍ਰੋਫੈਸ਼ਨਲ ਅਤੇ ਵਰਿੰਦਰ ਕੁਮਾਰ, ਕਲਰਕ ਡੀ.ਬੀ.ਈ.ਈ. ਹੁਸ਼ਿਆਰਪੁਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here