ਐਨੂਅਲ ਟ੍ਰੇਨਿੰਗ ਕੈਂਪ (CATC-68) ਵਿਚ 392 ਕੈਡਿਟਸ ਨੇ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕੀਤੀ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਰੂਪਨਗਰ ਵਿਚ ਸਥਿਤ ਐਨ ਸੀ ਸੀ ਟਰੇਨਿੰਗ ਸਕੂਲ ਵਿਖੇ 23 ਪੰਜਾਬ ਬਟਾਲੀਅਨ ਐਨ ਸੀ ਸੀ ਅਧੀਨ ਚੱਲ ਰਹੇ ਕੰਬਾਇੰਡ ਐਨੂਅਲ ਟ੍ਰੇਨਿੰਗ ਕੈਂਪ (CATC-68) ਵਿਚ 392 ਕੈਡਿਟਸ ਨੇ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕੀਤੀ। ਇਸ ਕੈਂਪ ਵਿਚ ਪਰੀ ਆਰ ਡੀ ਸੀ ਦੇ 163 ਕੈਡਿਟਸ, ਐਨ ਐਸ ਸੀ ਦੇ 39 ਕੈਡਿਟਸ ਅਤੇ ਏਅਰ ਵਿੰਗ ਦੇ 23 ਦੇ ਕੈਡਿਟਸ ਨੇ ਭਾਗ ਲਿਆ। ਇਹ ਕੈਂਪ 03 ਅਕਤੂਬਰ ਤੋਂ 12 ਅਕਤੂਬਰ 2023 ਤੱਕ ਚੱਲਿਆ। ਇਹ ਕੈਂਪ ਕਰਨਲ ਟੀ ਵਾਈ ਐਸ ਬੇਦੀ, ਕੈਂਪ ਕਮਾਡੈਂਟ ਦੀ ਸੁਯੋਗ ਅਗਵਾਈ ਤੇ ਦਿਸ਼ਾ–ਨਿਰਦੇਸ਼ਾਂ ਅਧੀਨ ਸਫਲਤਾਪੂਰਵਕ ਚੱਲਿਆ। ਇਸ ਕੈਂਪ ਦੇ ਡਿਪਟੀ ਕੈਂਪ ਕਮਾਡੈਂਟ ਲੈਫਟੀਨੈਂਟ ਦੀ ਜ਼ਿੰਮੇਵਾਰੀ ਕਰਨਲ ਅਨੂਪ ਪਠਾਨੀਆ ਅਤੇ ਪਰੀ ਆਰ ਡੀ ਸੀ ਕੈਂਪ ਦੇ ਟਰੇਨਿੰਗ ਅਫਸਰ ਦੀ ਜ਼ਿੰਮੇਵਾਰੀ ਕਰਨਲ ਐੱਸ ਕੇ ਸ਼ਰਮਾ (BSM) ਨੇ ਨਿਭਾਈ। ਕੈਂਪ ਦੇ ਦੌਰਾਨ ਕੈਡੇਟਸ ਨੂੰ ਡਰਿੱਲ, ਮੈਪ ਰੀਡਿੰਗ, ਹਥਿਆਰਾਂ ਦੀ ਸਿਖਲਾਈ, ਵਿਅਕਤੀਗਤ ਵਿਕਾਸ ਅਤੇ ਸੰਸਕ੍ਰਿਤਿਕ ਸਿਖਲਾਈ ਦਿੱਤੀ ਗਈ ਅਤੇ ਇਸ ਸਬੰਧੀ ਵੱਖ–ਵੱਖ ਮੁਕਾਬਲੇ ਵੀ ਕਰਵਾਏ ਗਏ।

Advertisements

ਕੈਡੇਟਸ ਨੂੰ ਸਿਖਲਾਈ ਦੇ ਨਾਲ–ਨਾਲ ਸਮਾਜਿਕ ਕਾਰਜਾਂ ਵਿਚ ਵਧ–ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਵਿਚ ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲਿਆਂ ਸਮੇਤ ਚੰਡੀਗੜ੍ਹ ਡਾਇਰੈਕਟੋਰੇਟ ਦੇ ਵੱਖ–ਵੱਖ ਸਕੂਲ/ਕਾਲਜਾਂ ਦੇ 392 ਮਹਿਲਾ ਅਤੇ ਪੁਰਸ਼ ਕੈਡੇਟਸ ਨੂੰ ਇੱਕ ਸੈਨਿਕ ਦੀ ਤਰ੍ਹਾਂ ਸਿਖਲਾਈ ਦਿੱਤੀ ਗਈ। ਸਮਾਰੋਹ ਦੇ ਦੌਰਾਨ ਸਭ ਤੋਂ ਪਹਿਲਾਂ ਕੈਂਪ ਕਮਾਡੈਂਟ ਕਰਨਲ ਟੀ ਵਾਈ ਐੱਸ ਬੇਦੀ ਦਾ ਸਵਾਗਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸਮ੍ਹਾ ਜਗਾ ਕੇ ਕੀਤੀ ਗਈ। ਕੈਡੇਟਸ ਨੇ ਸਮਾਰੋਹ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਪ੍ਰੋਗਰਾਮ ਦੇ ਅੰਤ ਵਿਚ ਵੱਖ–ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੈਂਪ ਕਮਾਡੈਂਟ ਸਾਹਿਬ ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਕੈਡੇਟਸ ਨੂੰ ਉਤਸ਼ਾਹਿਤ ਕੀਤਾ। ਸਮਾਰੋਹ ਦੇ ਦੌਰਾਨ ਐਨ ਸੀ ਸੀ ਅਫ਼ਸਰ, ਪੀ ਆਈ ਸਟਾਫ਼, ਸਿਵਿਲ ਸਟਾਫ਼ ਅਤੇ ਕੈਡੇਟਸ ਮੌਜੂਦ ਰਹੇ। ਕੈਂਪ ਦੀ ਸਮਾਪਤੀ ਤੋਂ ਬਾਅਦ ਸਾਰੇ ਕੈਡੇਟਸ ਐਨ ਸੀ ਸੀ ਅਫ਼ਸਰਾਂ ਦੀ ਦੇਖ–ਰੇਖ ਵਿਚ ਆਪੋ–ਆਪਣੀ ਸੰਸਥਾ ਵਿਚ ਚਲੇ ਗਏ।

LEAVE A REPLY

Please enter your comment!
Please enter your name here