ਭੁਲੱਥ ਦੇ ਕਾਮਨਵੈਲਥ ਗੋਲਡ ਮੈਡਲਿਸਟ ਪਾਵਰਲਿਫਟਰ ਅਜੈ ਗੋਗਨਾ ਦਾ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ਼ ਸਨਮਾਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜ੍ਹੀਆ। ਬੀਤੇਂ ਦਿਨੀਂ  ਜਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਵਿਖੇ ਬੀਤੇ ਦਿਨ ਹੋਈ ਪੰਜਾਬ ਸਟੇਟ ਬੈਂਚ ਪ੍ਰੈਸ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਕਸਬਾ ਭੁਲੱਥ ਦੇ ਮਾਣ ਅਖਵਾਉਂਦੇ ਕਾਮਨਵੈਲਥ ਗੋਲਡ ਮੈਡਲਿਸਟ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਸੀਨੀਅਰ ਪੱਤਰਕਾਰ ਰਾਜ ਗੋਗਨਾ ਦੇ ਸਪੁੱਤਰ ਦਾ ਹੋਈ ਪਾਵਰਲਿਫਟਿੰਗ ਅਤੇ ਬੈੱਚ ਪ੍ਰੈੱਸ  ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਅਤੇ ਨਾਮੀ ਪਾਵਰਲਿਫਟਰਾਂ ਵੱਲੋਂ ਡਾਲਰਾਂ ਦੇ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਨਾਲ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਉੱਥੇ ਮੋਜੂਦ ਅੰਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪਾਵਰ ਲਿਫਟਰਾਂ ਵੱਲੋਂ ਅਤੇ ਉਚੇਚੇ ਤੋਰ ਸ਼ਿਰਕਤ ਕਰਨ ਆਏ ਇੰਡੀਆ ਪਾਵਰਲਿਫਟਿੰਗ ਦੇ ਵਾਇਸ ਪ੍ਰਧਾਨ ਪੂਰਨ ਸ਼ਿੰਘ ਜਿਨ੍ਹਾਂ ਨੂੰ ਬਿਸ਼ਮ ਪਿਤਾਮਾ ਤੇ ਪਾਵਰ ਲਿਫਟਿੰਗ ਦੇ ਗੁਰੂ ਵੀ ਕਿਹਾ ਜਾਦਾ, ਉਨ੍ਹਾਂ ਵੱਲੋੰ ਵੀ ਅਜੈ ਗੋਗਨਾ ਭੁਲੱਥਦੀ ਖੇਡ ਬਾਰੇ ਅਤੇ ਹਾਸਲ ਕੀਤੀਆ ਪ੍ਰਾਪਤੀਆਂ ਤੋ ਸਮੂਹ ਖਿਡਾਰੀਆਂ ਨੂੰ ਜਾਣੂ ਕਰਵਾਉਂਦੇ ਗੋਗਨਾ ਦੀ ਖੂਬ ਪ੍ਰਸ਼ੰਸ਼ਾ ਕੀਤੀ।

Advertisements

ਪ੍ਰਬੰਧਕਾਂ ਵੱਲੋ ਅਜੈ ਗੋਗਨਾ ਨੂੰ ਉਨ੍ਹਾਂ ਦੀ ਇਕ ਤਸਵੀਰ ਵੀ ਭੇਟ ਕੀਤੀ ਗਈ ਜਿਸ ਵਿਚ ਉਨ੍ਹਾਂ ਦੀ ਪ੍ਰਾਪਤੀਆਂ ਨਸ਼ਰ ਹਨ। ਇਸ ਚੈਂਪੀਅਨਸ਼ਿਪ ਮੌਕੇ ਅਜੈ ਗੋਗਨਾ ਨੇ ਖਿਡਾਰੀਆਂ ਤੇ ਪ੍ਰਬੰਧਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਖਿਡਾਰੀਆਂ ਦਾ ਵੀ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਜਦੋਂ ਵਿਦੇਸ਼ਾਂ ਵਿਚ ਮੈ ਜਾਂ ਕੋਈ ਖਿਡਾਰੀ ਜਿੱਤ ਹਾਸਲ ਕਰਦਾ ਤਾਂ ਉਸ ਮੌਕੇ ਜਦੋ ਆਪਣੇ ਭਾਰਤ ਵਤਨ ਦਾ ਝੰਡਾ ਹਿੱਕ ਨਾਲ ਲਗਾ ਸਨਮਾਨ ਲੈਂਦੇ ਸਮੇਂ ਦੇਸ਼ ਦਾ ਨਾਮ ਵੀ ਰੋਸ਼ਨ ਹੁੰਦਾ ਹੈ। ਅਜੈ ਗੋਗਨਾ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਜਿਕਰਯੋਗ ਕਿ ਭੁਲੱਥ ਨਿਵਾਸੀ ਅਜੈ ਗੋਗਨਾ ਨੇ ਕੈਨੇਡਾ, ਜਾਪਾਨ, ਆਸਟ੍ਰੇਲੀਆ, ਨਿਊਂਜੀਲੈਂਡ, ਦੁਬੰਈ ਦੇਸ਼ਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਤੋ ਇਲਾਵਾ ਕਾਮਨਵੈਲਥ ਜੇਤੂ ਹਨ ਅਤੇ ਭਾਰਤ ਵਿਚ ਵੀ ਪ੍ਰਾਪਤੀਆ ਦੀ ਝੜੀ ਲਗਾਈ ਹੈ।

ਗੋਗਨਾ ਦੀ ਪ੍ਰਾਪਤੀਆ ਵੱਲ ਝਾਕ ਮਾਰੀਏ ਤਾਂ ਉਹ 17 ਵਾਰ ਨੈਸ਼ਨਲ ਅਤੇ 8 ਵਾਰ ਇੰਟਰਨੈਸ਼ਨਲ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਜੇਤੂ ਹਨ ਅਤੇ ਬੀਤੇ ਸਾਲ ਉਨ੍ਹਾਂ ਵੱਲੋੰ ਵੱਡੇ ਪ੍ਰਬੰਧਾਂ ਤੇ ਵੱਡੇ ਇਨਾਮਾਂ ਨਾਲ ਗੋਗਨਾ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ। ਅਜੈ ਗੋਗਨਾ ਨੇ ਆਪਣੇ ਮਾਪਿਆ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਉਹ ਆਪਣੀ ਖੇਡ ਨਾਲ ਚਮਕਦੇ ਸਿਤਾਰਿਆ ਵਿਚ ਸੁਮਾਰ ਹਨ ਅਤੇ ਸਾਰਾ ਇਲਾਕਾ ਉਨ੍ਹਾਂ ਤੇ ਮਾਣ ਮਹਿਸੂਸ ਕਰਦਾ ਹੈ।

LEAVE A REPLY

Please enter your comment!
Please enter your name here