ਜ਼ਿਲ੍ਹਾ ਪੁਲਿਸ ਵੱਲੋਂ ਦੁਸਹਿਰੇ ਮੇਲੇ ਦੌਰਾਨ ਟ੍ਰੈਫਿਕ ਦੇ ਬਦਲਵੇਂ ਪ੍ਰਬੰਧਾਂ ਸਬੰਧੀ ਰੂਟ ਪਲਾਨ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਦੁਸਹਿਰੇ ਦੇ ਮੇਲੇ ਦੌਰਾਨ ਹੁਸ਼ਿਆਰਪੁਰ ਸ਼ਹਿਰ ਨੂੰ ਆਉਣ ਅਤੇ ਜਾਣ ਵਾਲੇ ਹਲਕੇ ਅਤੇ ਭਾਰੀ ਵਾਹਨਾਂ ਲਈ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਦੇ ਬਦਲਵੇਂ ਪ੍ਰਬੰਧਾਂ ਸਬੰਧੀ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਐਸ. ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 24 ਅਕਤੂਬਰ 2023 ਨੂੰ ਦੁਸਹਿਰੇ ਵਾਲੇ ਦਿਨ ਸਵੇਰੇ 7 ਵਜੇ ਤੋਂ ਦੁਸਹਿਰਾ ਮੇਲਾ ਸਮਾਗਮ ਦੀ ਸਮਾਪਤੀ ਤੱਕ ਊਨਾ ਤੋਂ ਹੁਸ਼ਿਆਰਪੁਰ ਨੂੰ ਆਉਣ ਵਾਲੀ ਟ੍ਰੈਫਿਕ ਬਜਵਾੜਾ ਤੋਂ ਰਾਧਾ ਸੁਆਮੀ ਸਤਸੰਗ ਘਰ ਤੋਂ ਚੰਡੀਗੜ੍ਹ ਰੋਡ ਸਵਰਨ ਫਾਰਮ ਤੋਂ ਫਗਵਾੜਾ ਚੌਕ ਤੋਂ ਕੇ. ਐਫ. ਸੀ ਚੌਕ ਤੋਂ ਪ੍ਰਭਾਤ ਚੌਕ ਹੁੰਦੀ ਹੋਈ ਬੱਸ ਸਟੈਂਡ ਹੁਸ਼ਿਆਰਪੁਰ ਨੂੰ ਜਾਵੇਗੀ। ਹੁਸ਼ਿਆਰਪੁਰ ਤੋਂ ਊਨਾ ਵਾਪਸੀ ਲਈ ਵੀ ਉਕਤ ਦਰਸਾਏ ਅਨੁਸਾਰ ਹੀ ਰੂਟ ਹੋਵੇਗਾ।

Advertisements

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਆਉਣ ਵਾਲੀ ਟ੍ਰੈਫਿਕ ਚੰਡੀਗੜ੍ਹ ਰੋਡ ਸਵਰਨ ਫਾਰਮ ਫਗਵਾੜਾ ਚੌਕ ਤੋਂ ਕੇ. ਐਫ. ਸੀ ਚੌਕ ਤੋਂ ਪ੍ਰਭਾਤ ਚੌਕ ਹੁੰਦੀ ਹੋਈ ਬੱਸ ਸਟੈਂਡ ਹੁਸ਼ਿਆਰਪੁਰ ਨੂੰ ਜਾਵੇਗੀ। ਹੁਸ਼ਿਆਰਪੁਰ ਤੋਂ ਚੰਡੀਗੜ੍ਹ ਵਾਪਸੀ ਲਈ ਵੀ ਉਕਤ ਅਨੁਸਾਰ ਹੀ ਰੂਟ ਹੋਵੇਗਾ।

ਇਸੇ ਤਰ੍ਹਾਂ ਫਗਵਾੜਾ ਤੋਂ ਹੁਸ਼ਿਆਰਪੁਰ ਆਉਣ ਵਾਲੀ ਟ੍ਰੈਫਿਕ ਫਗਵਾੜਾ ਚੌਕ ਤੋਂ ਕੇ. ਐਫ. ਸੀ ਚੌਕ ਤੋਂ ਪ੍ਰਭਾਤ ਚੌਕ ਹੁੰਦੀ ਹੋਈ ਬੱਸ ਸਟੈਂਡ ਹੁਸ਼ਿਆਰਪੁਰ ਨੂੰ ਜਾਵੇਗੀ। ਹੁਸ਼ਿਆਰਪੁਰ ਤੋਂ ਫਗਵਾੜਾ ਵਾਪਸੀ ਲਈ ਵੀ ਉਕਤ ਦਰਸਾਏ ਅਨੁਸਾਰ ਹੀ ਰੂਟ ਹੋਵੇਗਾ।

ਇਸ ਤੋਂ ਇਲਾਵਾ ਬੱਸ ਸਟੈਂਡ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੀ ਟ੍ਰੈਫਿਕ ਬੱਸ ਸਟੈਂਡ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੋਂ ਟਾਂਡਾ ਚੌਕ ਤੋਂ ਹੁੰਦੀ ਹੋਈ ਟਾਂਡਾ, ਦਸੂਹਾ ਜਾਣ ਵਾਲੀ ਟ੍ਰੈਫਿਕ ਟਾਂਡਾ ਚੌਕ ਤੋਂ ਨਲੋਈਆਂ ਚੌਕ ਹੁੰਦੀ ਹੋਈ ਦਸੂਹਾ, ਚਿੰਤਪੁਰਨੀ ਜਾਣ ਵਾਲੀ ਟ੍ਰੈਫਿਕ ਨਲੋਈਆਂ ਚੌਕ ਤੋਂ ਬੰਜਰਬਾਗ ਹੁੰਦੀ ਹੋਈ ਚੌਹਾਲ ਤੋਂ ਚਿੰਤਪੁਰਨੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਮ ਜਨਤਾ ਲਈ ਦੁਸਹਿਰਾ ਗਰਾਊਂਡ ਲਈ ਵੱਖ-ਵੱਖ ਪੁਆਇੰਟਾਂ ਤੋਂ ਮੇਲੇ ਜਾਣ ਲਈ ਪੈਦਲ ਐਂਟਰੀ ਹੋਵੇਗੀ। ਇਨ੍ਹਾਂ ਪੁਆਇੰਟਾਂ ਵਿਚ ਬਲਵੀਰ ਕਲੋਨੀ ਚੌਕ, ਧੋਬੀ ਘਾਟ ਕਾਰਪੋਰੇਸ਼ਨ ਚੌਕ, ਚਿੰਤਪੁਰਨੀ ਚੌਕ, ਟੀ-ਪੁਆਇੰਟ ਬੱਸੀ ਗ਼ੁਲਾਮ ਹੁਸੈਨ ਸ਼ਾਮਿਲ ਹਨ ਅਤੇ ਮੇਲੇ ਦੀ ਮੇਨ ਐਂਟਰੀ ਸ਼ਨੀ ਮੰਦਰ ਦੇ ਨਜ਼ਦੀਕ ਤੋਂ ਹੋਵੇਗੀ।

ਇਸ ਤੋਂ ਇਲਾਵਾ ਜਿਹੜੇ ਰੂਟਾਂ ’ਤੇ ਪੈਦਲ ਯਾਤਰੀਆਂ ਨੂੰ ਛੱਡ ਕੇ ਹਰੇਕ ਤਰ੍ਹਾਂ ਦੀ ਹਲਕੀ ਅਤੇ ਭਾਰੀ ਟ੍ਰੈਫਿਕ 24 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਦੁਸਹਿਰਾ ਮੇਲਾ ਸਮਾਗਮ ਸਮਾਪਤ ਹੋਣ ਤੱਕ ਬਿਲਕੁਲ ਬੰਦ ਰਹੇਗੀ, ਉਨ੍ਹਾਂ ਵਿਚ ਊਨਾ ਸਾਈਡ ਤੋਂ ਆਉਣ ਵਾਲੀ ਹਲਕੀ ਅਤੇ ਭਾਰੀ ਟ੍ਰੈਫਿਕ ਬਜਵਾੜਾ ਤੋਂ ਟੀ-ਪੁਆਇੰਟ ਬੱਸੀ ਗ਼ੁਲਾਮ ਹੁਸੈਨ, ਧੂਬੀ ਘਾਟ ਤੋਂ ਨਵੀਂ ਅਬਾਦੀ ਤੱਕ, ਲਾਜਵੰਤੀ ਸਟੇਡੀਅਮ ਤੋਂ ਟੈਗੋਰ ਪਾਰਕ ਤੱਕ, ਟਾਂਡਾ ਰੋਡ ਨਾਰੀਅਲ ਦੀ ਦੁਕਾਨ ਤੋਂ ਲਾਜਵੰਤੀ ਸਟੇਡੀਅਮ ਨੂੰ ਜਾਣ ਵਾਲੀ ਭੰਗੀ ਚੋਅ ਦੇ ਬੰਨ੍ਹ ’ਤੇ ਬਣੀ ਹੋਈ ਸੜਕ ਤੋਂ ਦੁਸਹਿਰਾ ਗਰਾਊਂਡ ਤੱਕ, ਬਲਵੀਰ ਕਲੋਨੀ ਚੌਕ ਤੋਂ ਟੈਗੋਰ ਪਾਰਕ ਤੱਕ, ਟਾਡਾ ਚੌਕ ਅਤੇ ਨਲੋਈਆਂ ਚੌਕ ਤੋਂ ਪਗਵਾਨ ਸ੍ਰੀ ਬਾਲਮੀਕਿ ਜੀ ਦੀ ਮੂਰਤੀ ਵਾਲੇ ਚੌਕ ਤੱਕ, ਮੇਲੇ ਵਾਲੇ ਦਿਨ ਭੰਗੀ ਚੋਅ ਦੇ ਬੰਨ੍ਹ ਉੱਤੇ ਬਣੀਆਂ ਦੋਨੋਂ ਸਾਈਡ ਦੀਆਂ ਸੜਕਾਂ ਟੀ-ਪੁਆਇੰਟ ਬੱਸੀ ਗ਼ੁਲਾਮ ਹੁਸੈਨ, ਬਲਵੀਰ ਕਲੋਨੀ ਚੌਕ ਅਤੇ ਚਿੰਤਪੁਰਨੀ ਰੋਡ ਤੱਕ ਸ਼ਾਮਿਲ ਹਨ। ਇਹ ਰੂਟ ਬੰਦ ਹਲਕੀ ਅਤੇ ਭਾਰੀ ਟ੍ਰੈਫਿਕ ਲਈ ਬੰਦ ਰਹਿਣਗੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਸਹਿਰੇ ਵਾਲੇ ਦਿਨ ਇਸੇ ਰੂਟ ਪਲਾਨ ਦਾ ਪਾਲਣ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here