ਆਦਿ ਕੈਲਾਸ਼ ਦਰਸ਼ਨ ਤੋਂ ਵਾਪਸ ਆ ਰਹੀ ਟੈਕਸੀ ਡੂੰਘੀ ਖਾਈ ਵਿੱਚ ਡਿੱਗੀ, ਸ਼ਰਧਾਲੂਆਂ ਦੀ ਭਾਲ ਜ਼ਾਰੀ

ਪਿਥੌਰਾਗੜ੍ਹ (ਦ ਸਟੈਲਰ ਨਿਊਜ਼), ਪਲਕ। ਪਿਥੌਰਾਗੜ੍ਹ ਦੀ ਧਾਰਚੂਲਾ ਤਹਿਸੀਲ ਦੇ ਲਖਨਪੁਰ ਇਲਾਕੇ ਦੇ ਪਾਂਗਲਾ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਆਦਿ ਕੈਲਾਸ਼ ਦਰਸ਼ਨ ਤੋਂ ਵਾਪਸ ਆ ਰਹੀ ਟੈਕਸੀ ਡੂੰਘੀ ਖਾਈ ਵਿੱਚ ਡਿੱਗ ਗਈ। ਟੈਕਸੀ ਵਿੱਚ ਡਰਾਈਵਰ ਸਮੇਤ 6 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਦੱਸੀ ਜਾ ਰਹੀ ਹੈ। ਪੁਲਿਸ ਅਤੇ ਐਸਡੀਆਰਐੱਫ ਦੀਆਂ ਟੀਮਾਂ ਵੱਲੋਂ ਯਾਤਰੀਆਂ ਦੀ ਟੀਮ ਕੀਤੀ ਜਾ ਰਹੀ ਹੈ।  ਪਰ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬਚਾਅ ਕਾਰਜ਼ ਨੂੰ ਰੋਕਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਟੈਕਸੀ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖਾਈ ਵਿੱਚ ਡਿੱਗ ਗਈ।

Advertisements

ਪਿਥੌਰਾਗੜ੍ਹ ਦੇ ਪੁਲਿਸ ਸੁਪਰਡੈਂਟ ਲੋਕੇਸ਼ਵਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਕੈਲਾਸ਼ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਨੇਰਾ ਅਤੇ ਮਾੜੇ ਭੂਗੋਲਿਕ ਹਾਲਾਤਾਂ ਕਾਰਨ ਰਾਤ ਸਮੇਂ ਲਾਸ਼ਾਂ ਦੀ ਬਰਾਮਦਗੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਟੈਕਸੀ ਵਿੱਚ ਸਵਾਰ ਕਿਸੇ ਵੀ ਸ਼ਰਧਾਲੂ ਦੇ ਬੱਚਣ ਦੀ ਉਮੀਦ ਨਹੀਂ ਹੈ। ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਟੈਕਸੀ ਵਿੱਚ ਸਵਾਰ ਸ਼ਰਧਾਲੂ ਬੇਂਗਲੁਰੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਅਤੇ ਐਸਡੀਆਰਐੱਫ ਦੀਆਂ ਟੀਮਾਂ ਵੱਲੋਂ ਸ਼ਰਧਾਲੂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here