
ਬਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਠਿੰਡਾ ਦੀ ਲੜਕੀ ਨੇ ਕੈਨੇਡਾ ਵਿੱਚ ਸਰਕਾਰੀ ਅਧਿਆਪਕ ਬਣ ਕੇ ਆਪਣੇ ਪਰਿਵਾਰ ਮੈਬਰਾਂ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਲੜਕੀ ਦੀ ਪਹਿਚਾਣ ਅਮਨਪ੍ਰੀਤ ਕੌਰ ਵਾਸੀ ਸ਼ੀਸ਼ ਮਹਿਲ ਕਾਲੌਨੀ ਬਠਿੰਡਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਪ੍ਰੀਤ ਨੇ ਦਸਮੇਸ਼ ਗਰਲਜ਼ ਕਾਲਜ ਬਾਦਲ ਤੋ ਬੀਏ, ਬੀਐੱਡ ਕੀਤੀ ਸੀ ਅਤੇ ਜਿਸਤੋ ਬਾਅਦ ਉਸਨੇ ਪੰਜਾਬ ਯੂਨੀਵਰਸਿਟੀ ਤੋਂ ਐੱਮਐੱਸ ਦੀ ਪੜ੍ਹਾਈ ਕੀਤੀ।

ਜਾਣਕਾਰੀ ਮੁਤਾਬਕ ਅਮਨ ਨੇ ਯੂਨੀਵਰਸਿਟੀ ਰੈਜੀਨਾ ਤੋਂ ਅਧਿਆਪਕ ਬਣਨ ਲਈ ਟੈਸਟ ਪਾਸ ਕੀਤਾ ਅਤੇ ਇਸ ਤੋ ਬਾਅਦ ਹੀ ਉਸਨੂੰ ਸਰਕਾਰੀ ਅਧਿਆਪਕ ਵਜੋ ਚੁਣ ਲਿਆ ਗਿਆ। ਅਮਨ ਦੀ ਪ੍ਰਾਪਤੀ ਤੋ ਉਸਨੇ ਪਰਿਵਾਰਕ ਮੈਬਰਾਂ ਦਾ ਹੀ ਨਹੀ ਬਲਕਿ ਪੰਜਾਬ ਵਾਸੀਆਂ ਦਾ ਵੀ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।











