ਸ਼ਰਾਬੀ ਨੌਜਵਾਨ ਨੇ ਐਸਐਚਓ ਦੇ ਮੂੰਹ, ਢਿੱਡ ਅਤੇ ਸਿਰ ਵਿੱਚ ਮਾਰੇ ਮੁੱਕੇ, ਹੌਲਦਾਰ ਨੂੰ ਦੰਦੀਆਂ ਵੱਢ ਕੇ ਕੀਤਾ ਜ਼ਖ਼ਮੀ

ਹਰਿਆਣਾ (ਦ ਸਟੈਲਰ ਨਿਊਜ਼), ਪਲਕ। ਹਰਿਆਣਾ ਦੇ ਦਾਦਰੀ ਸ਼ਹਿਰ ਵਿੱਚ ਸ਼ਰਾਬੀ ਨੌਜਵਾਨ ਵੱਲੋਂ ਐਸਐਚਓ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸ਼ਰਾਬੀ ਨੌਜਵਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਮਦਦ ਲਈ ਪਹੁੰਚੀ ਪੁਲਿਸ ਟੀਮ ਉੱਤੇ ਵੀ ਸ਼ਰਾਬੀ ਨੌਜਵਾਨ ਨੇ ਹਮਲਾ ਕਰ ਦਿੱਤਾ। ਸ਼ਰਾਬੀ ਨੌਜਵਾਨ ਨੇ ਸਿਟੀ ਦੇ ਐਸਐਚਓ ਰਾਜਕੁਮਾਰ ਦੀ ਵਰਦੀ ਵਾੜ ਦਿੱਤੀ ਅਤੇ ਉਸ ਦੇ ਮੂੰਹ, ਢਿੱਡ ਅਤੇ ਸਿਰ ਵਿੱਚ ਮੁੱਕੇ ਮਾਰੇ।

Advertisements

ਉਨ੍ਹਾਂ ਨੂੰ ਬਚਾਉਣ ਆਏ ਹੈੱਡ ਕਾਂਸਟੇਬਲ ਅਸ਼ੋਕ ਕੁਮਾਰ ਨੂੰ ਵੀ ਦੰਦਾਂ ਨਾਲ ਵੱਢ ਦਿੱਤਾ। ਜ਼ਖ਼ਮੀ ਹੈੱਡ ਕਾਂਸਟੇਬਲ ਨੂੰ ਇਲਾਜ ਲਈ ਦਾਦਰੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਸ਼ਰਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਵਾਰਡ 16 ਦੇ ਰਹਿਣ ਵਾਲੇ ਜਤਿੰਦਰ ਖਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਦੀ ਵਰਦੀ ਪਾੜਨ ਅਤੇ ਹੈੱਡ ਕਾਂਸਟੇਬਲ ਤੇ ਹਮਲਾ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ।

LEAVE A REPLY

Please enter your comment!
Please enter your name here