ਪੈਸੇ ਬਦਲੇ ਵਕੀਲ ਆਪਣੀ ਮਾਂ ਨਾਲ ਕਰਦਾ ਸੀ ਕੁੱਟਮਾਰ, ਪੁਲਿਸ ਜਾਂਚ ਵਿੱਚ ਹੋਇਆ ਖੁਲਾਸਾ

ਰੋਪੜ (ਦ ਸਟੈਲਰ ਨਿਊਜ਼), ਪਲਕ। ਰੋਪੜ ਵਿੱਚ ਵਕੀਲ ਅੰਕੁਰ ਵਰਮਾ ਵੱਲੋਂ ਮਾਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਵਕੀਲ ਅੰਕੁਰ ਵਰਮਾ ਨੇ ਆਪਣੀ ਸੇਵਾਮੁਕਤ ਪ੍ਰੋਫੈਸਰ ਮਾਂ ਆਸ਼ਾ ਰਾਣੀ ਦੇ ਏ.ਟੀ.ਐਮ. ਵੀ ਆਪਣੇ ਕੋਲ ਰੱਖੇ ਹੋਏ ਸਨ ਤੇ ਉਸ ਦੀ ਪੈਨਸ਼ਨ ਵੀ ਕਢਵਾਉਂਦਾ ਸੀ। ਅੰਕੁਰ ਵਰਮਾ ਦੀ  ਪਤਨੀ ਸੁਧਾ ਵਰਮਾ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਦੇ ਹੁਕਮਾਂ ਤੇ ਘਰੋਂ 10 ਲੱਖ ਅਤੇ 5 ਲੱਖ ਰੁਪਏ ਦੀਆਂ 2 ਐੱਫ.ਡੀ. ਮਿਲੀ ਹੈ, ਜਦਕਿ ਪੁਲਿਸ ਮਾਂ ਦੇ ਨਾਂ ਦਰਜ ਜਾਇਦਾਦ ਜੋ ਵਕੀਲ ਨੇ ਆਪਣੇ ਨਾਂ ਤੇ ਕਰਵਾਈ ਹੈ, ਦੀ ਜਾਂਚ ਵੀ ਕਰ ਰਹੀ।

Advertisements

ਵਕੀਲ ਅੰਕੁਰ ਨੇ ਆਪਣੀ ਮਾਂ ਤੇ ਪਿਤਾ ਵੱਲੋਂ ਮਾਂ ਦੇ ਨਾਂ ਤੇ 15 ਲੱਖ ਰੁਪਏ ਦੀ ਐੱਫ.ਡੀ. ਹੜੱਪਣ ਲਈ ਵਰਤਿਆ ਜਾਂਦਾ ਹੈ। ਇਸ ਗੱਲ ਦਾ ਖੁਲਾਸਾ ਪੁਲਿਸ ਨੇ ਅੰਕੁਰ ਵਰਮਾ ਦੀ ਰਿਮਾਂਡ ਦੌਰਾਨ ਕੀਤਾ ਹੈ। ਵਕੀਲ ਅੰਕੁਰ ਤੇ ਉਸਦੀ ਪਤਨੀ ਸੁਧਾ ਵਰਮਾ ਨੂੰ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਕੀਲ ਅੰਕੁਰ ਵਰਮਾ ਹੁਣ ਆਪਣੀ ਗਲਤੀ ਦੀ ਮਾਫੀ ਮੰਗ ਰਿਹਾ ਹੈ। ਦੂਜੇ ਪਾਸੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਮਾਮਲੇ ਵਿੱਚ ਜਾਂਚ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

LEAVE A REPLY

Please enter your comment!
Please enter your name here