ਫਿਰੋਜ਼ਪੁਰ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਚੱਲੀਆਂ ਗੋਲੀਆਂ, ਗ੍ਰਿਫ਼ਤਾਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼),ਪਲਕ। ਫਿਰੋਜ਼ਪੁਰ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਮਿਲੀ ਹੈ। ਮੁਕਾਬਲੇ ਦੌਰਾਨ ਇੱਕ ਬਦਮਾਸ਼ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੀ ਸੀ.ਆਈ.ਏ.ਟੀਮ ਅਤੇ ਥਾਣਾ ਲੱਖੋ ਕੇ ਬਹਿਰਾਮ ਦੀ ਟੀਮ ਨੇ ਗੈਂਗਸਟਰ ਸੁੱਖਾ ਬਾਸ਼ੀ ਅਤੇ ਉਸਦੇ ਸਾਥੀ ਪੁਲਿਸ ਵਿਚਕਾਰ ਗੋਲੀਆਂ ਚੱਲੀਆਂ।

Advertisements

ਇਹ ਮੁਕਾਬਲਾ ਫਿਰੋਜ਼ਪੁਰ ਸ਼ਹਿਰ ਦੇ ਸੋਢੀ ਨਗਰ ਵਿੱਚ ਹੋਇਆ, ਜਿਸ ਵਿੱਚ ਗੈਂਗਸਟਰ ਸੁਭਾਸ਼ ਜ਼ਖ਼ਮੀ ਹਾਲਤ ਵਿੱਚ ਫੜਿਆ ਗਿਆ। ਉਸ ਖਿਲਾਫ ਕਤਲ ਦੇ ਤਿੰਨ ਮਾਮਲੇ ਦਰਜ਼ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋ ਮਹੀਨੇ ਪਹਿਲਾਂ ਹੋਏ ਕਤਲਕਾਂਡ ਦੇ ਮੁਲਜ਼ਮਾਂ ਦੇ ਲੁਕੇ ਹੋਣ ਦੀ ਸੂਚਨਾ ਸੀ। ਉਕਤ ਸੂਚਨਾ ਦੇ ਆਧਾਰ ਤੇ ਪੁਲਿਸ ਟੀਮ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ। ਜ਼ਖ਼ਮੀ ਹੋਏ ਆਰੋਪੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here