ਮਾਲੇਰਕੋਟਲਾ ਵਿੱਚ 11 ਹਜਾਰ 166 ਐਲਪੀਜੀ ਕੁਨੈਕਸ਼ਨ ਜਾਰੀ: ਸਰਤਾਜ ਚੀਮਾ

ਮਾਲੇਰਕੋਟਲਾ (ਦ ਸਟੈਲਰ ਨਿਊਜ਼): ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਇੱਕ ਸਮਾਜ ਭਲਾਈ ਪ੍ਰੋਗਰਾਮ ਹੈ ਜੋ ਸਰਕਾਰ ਦੁਆਰਾ ਸ਼ੁੱਧ ਰਸੋਈ ਨੂੰ ਉਤਸ਼ਾਹਿਤ ਕਰਨ ਅਤੇ ਅੰਦਰੂਨੀ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫਤ ਐਲ.ਪੀ.ਜੀ. (ਤਰਲ ਪੈਟਰੋਲੀਅਮ ਗੈਸ) ਕੁਨੈਕਸ਼ਨ ਪ੍ਰਦਾਨ ਕਰਨ ਲਈ ਸਾਲ 2016 ਵਿੱਚ ਸ਼ੁਰੂ ਕੀਤੀ ਗਿਆ ਸੀ। ਹੁਣ ਤੱਕ ਇਸ ਯੋਜਨਾ ਤਹਿਤ ਕਰੀਬ 11 ਹਜਾਰ 166 ਐਲ.ਪੀ.ਜੀ. (ਤਰਲ ਪੈਟਰੋਲੀਅਮ ਗੈਸ) ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 2011 ਦੀ ਜਨਗਣਨਾ ਦੇ ਆਧਾਰ ਤੇ ਪਿੰਡਾਂ ਅਤੇ ਸ਼ਹਿਰੀ ਖੇਤਰ ਵਿੱਚ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ਕੁਨੈਕਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।

Advertisements
ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੋੜਵੰਦ ਕੋਲ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ। ਪਰਿਵਾਰਕ  ਸਲਾਨਾ ਆਮਦਨ 27,000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਹੋਰ ਦੱਸਿਆ ਲਾਭਪਤਾਰੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਅਧਿਕਾਰਤ ਵੈਬਸਾਈਟ ਤੋਂ https://popbox.co.in/pmujjwalayojana/  ਫਾਰਮ ਡਰਾਊਨਲੋਡ ਕਰਕੇ ਭਰਨ ਉਪੰਰਤ ਲੋੜੀਂਦੇ ਦਸਤਾਵੇਜ ਜਿਵੇ ਰਾਸ਼ਨ ਕਾਰਡ,ਫੋਟੋ ਮੋਬਾਈਲ ਨੰਬਰ ਆਦਿ ਲੋੜੀਂਦੀ ਜਾਣਕਾਰੀ ਭਰਕੇ ਆਪਣੀ ਨਜ਼ਦੀਕੀ ਗੈਸ ਏਜੰਸੀ ਕੋਲ ਮੁਫ਼ਤ ਗੈਸ ਕੁਨੈਕਸ਼ਨ ਲਈ ਫਾਰਮ ਜਮ੍ਹਾ ਕਰਵਾ ਸਕਦਾ ਹੈ ।

 ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਖੇਤਰੀ ਪ੍ਰਬੰਧਕ ਅਭਿਸੇਕ ਅਨੁਸਾਰ ਘਰੇਲੂ ਗੈਸ ਗਾਹਕਾਂ ਦੀ ਵਿਅਕਤੀਗਤ ਸੁਰਖਿਆ ਲਈ ਐਲਪੀਜੀ ਕੁਨੈਕਸ਼ਨ ਦੀ ਲਾਜ਼ਮੀ ਜਾਂਚ ਹਰ ਪੰਜ ਸਾਲ ਬਾਅਦ ਕੀਤੀ ਜਾਣੀ ਜਰੂਰੀ ਹੈ। ਐਲਪੀਜੀ ਕੁਨੈਕਸ਼ਨ ਦੀ ਲਾਜ਼ਮੀ ਜਾਂਚ ਅਧਿਕਾਰਤ ਮਕੈਨਿਕਾਂ ਵਲੋਂ ਗਾਹਕ ਦੇ ਘਰ ਜਾ ਕੇ ਕੀਤੀ ਜਾਂਦੀ ਹੈ ਅਤੇ ਗੈਸ ਦੇ ਚੁੱਲੇ ਦੀ ਵੀ ਸਰਵਿਸ ਕੀਤੀ ਜਾਂਦੀ ਹੈ । ਉਨ੍ਹਾਂ ਹੋਰ ਦੱਸਿਆ ਕਿ ਕੰਪਨੀ ਵਲੋਂ ਐਲਪੀਜੀ ਕੁਨੈਕਸ਼ਨ ਦੀ ਲਾਜ਼ਮੀ ਜਾਂਚ ਲਈ ਫੀਸ਼ ਨਿਰਧਾਰਤ ਕੀਤੀ ਗਈ ਹੈ। ਕੰਪਨੀ ਅਨੁਸਾਰ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਤਹਿਤ ਜਾਰੀ ਕੀਤੇ ਗਏ ਕੁਨੈਕਸ਼ਨ 50-00 ਰੁਪਏ ਜੀ.ਐਸ.ਟੀ.ਸਮੇਤ 59.00 ਰੁਪਏ ਅਤੇ  ਬਿਨ੍ਹਾਂ ਉੱਜਵਲ ਕੁਨੈਕਸ਼ਨ ਤੋਂ 200 ਰੁਪਏ ਜੀ.ਐਸ.ਟੀ. ਸਮੇਤ 236-00 ਰੁਪਏ ਨਿਧਾਰਿਤ ਕੀਤੀ ਗਈ ਹੈ। ਉਨ੍ਹਾਂ ਗਹਾਕਾਂ ਨੂੰ ਅਪੀਲ ਕੀਤੀ ਕਿ ਉਹ ਗੈਸ ਕੁਨੈਕਸ ਦੀ ਜਾਂਚ ਕਰਨ ਵਾਲੇ ਅਧਿਕਾਰਤ ਮੈਕਨਿਕ ਤੋਂ ਸਰਵਿਸ ਲਈ ਅਦਾ ਕੀਤੀ ਫੀਸ਼ ਦੀ ਰਸ਼ੀਦ ਜਰੂਰ ਲੈਣ । 

LEAVE A REPLY

Please enter your comment!
Please enter your name here