ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ 9ਵੀਂ ਅਤੇ 11ਵੀਂ ਜਮਾਤਾਂ ਲਈ ਲੇਟਰਲ ਐਂਟਰੀ ਰਾਹੀਂ ਆਨਲਾਈਨ ਦਾਖਲਾ ਸ਼ੁਰੂ

ਗੁਰਦਾਸਪੁਰ,(ਦ ਸਟੈਲਰ ਨਿਊਜ਼): ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ (ਜ਼ਿਲ੍ਹਾ ਗੁਰਦਾਸਪੁਰ) ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਲੇਟਰਲ ਐਂਟਰੀ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਮੰਗ ਕੀਤੀ ਗਈ ਹੈ। ਅਪਲਾਈ ਕਰਨ ਦੀ ਆਖ਼ਰੀ ਮਿਤੀ ਨੂੰ 7 ਨਵੰਬਰ 2023 ਤੱਕ ਵਧਾਇਆ ਗਿਆ ਹੈ।

Advertisements

ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ 9ਵੀਂ ਜਮਾਤ ਵਿੱਚ ਅਪਲਾਈ ਕਰਨ ਦੇ ਇੱਛੁਕ ਉਮੀਦਵਾਰਾਂ ਦਾ ਜਨਮ 01 ਮਈ 2009 ਤੋਂ 31 ਜੁਲਾਈ 2011 ਦੇ ਵਿਚਕਾਰ ਦੋਵਾਂ ਦਿਨਾਂ ਸਮੇਤ ਹੋਣਾ ਚਾਹੀਦਾ ਹੈ, ਜਦਕਿ 11ਵੀਂ ਜਾਮਤ ਦੇ ਦਾਖਲੇ ਲਈ ਉਮੀਦਵਾਰ ਦਾ ਜਨਮ 1 ਜੂਨ 2007 ਤੋਂ 31 ਜੁਲਾਈ 2009 ਦੇ ਵਿਚਕਾਰ ਦੋਵਾਂ ਦਿਨਾਂ ਸਮੇਤ ਹੋਣਾ ਚਾਹੀਦਾ ਹੈ। ਪ੍ਰੀਖਿਆਰਥੀ ਨੇ 8ਵੀਂ ਤੇ 10ਵੀਂ ਜਮਾਤ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਕੀਤੀ ਹੋਣੀ ਚਾਹੀਦੀ ਹੈ। ਇਸ ਸਬੰਧੀ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ www.navodaya.gov.in ਅਤੇ https://cbseitms.nic.in2023/nvsix ਅਤੇ https://cbseitms.nic.in2023/nvsxi11 ‘ਤੇ ਦਿੱਤੇ ਗਏ ਲਿੰਕ ਰਾਹੀਂ 7 ਨਵੰਬਰ 2023 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਟੈਸਟ 10 ਫਰਵਰੀ 2024 ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵਿਦਿਆਲਿਆ ਦੀ ਵੈਬਸਾਈਟ www.navodaya.gov.in ਜਾਂ ਹੈਲਪ ਡੈਸਕ ਨੰਬਰ 97810-24346 ਅਤੇ 94641-74080 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here