ਜ਼ਿਲ੍ਹਾ ਪੱਧਰੀ ਸਕਿੱਲਸ ਮੁਕਾਬਲਿਆਂ ਲਈ ਰਜਿਸਟ੍ਰੇਸ਼ਨਾਂ ਸ਼ੁਰੂ: ਡਿਪਟੀ ਕਮਿਸ਼ਨਰ

ਫਾਜਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ, ਫ਼ਾਜ਼ਿਲਕਾ ਡਾ ਸੇਨੂ ਦੁੱਗਲ ਨੇ  ਦਸਿਆ ਕੇ 47 ਵਾਂ ਅੰਤਰਰਾਸ਼ਟਰੀ ਵਿਸ਼ਵ ਸਕਿੱਲਸ  2024  ਜੋ ਕਿ ਲਿਓਨ,ਫਰਾਂਸ ਵਿਚ ਹੋਣਾ ਹੈ, ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਹਨਾਂ  ਮੁਕਾਬਲਿਆਂ ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਓਹਨਾ ਦੀ ਸਕਰੀਨਿੰਗ ਕਰਨਾ ਹੈ | ਇਹ ਮੁਕਾਬਲੇ ਚਾਰ ਭਾਗਾਂ ਜਿਵੇਂ ਕੇ ਜ਼ਿਲ੍ਹਾ ,ਸਟੇਟ,ਰੀਜਨਲ ਅਤੇ ਨੈਸ਼ਨਲ ਲੈਵਲ ਤੇ ਕਰਵਾਏ ਜਾਣਗੇ | ਨੈਸ਼ਨਲ  ਲੈਵਲ  ਦੇ ਜੇਤੂ ਫਰਾਂਸ ਵਿਖੇ ਆਪਣੇ ਹੁਨਰ ਵਖਾਉਂਗੇ।ਇਹ ਮੁਕਾਬਲੇ  ਕੁਲ 52 ਟਰੇਡਾਂ ਲਈ ਕਰਵਾਏ ਜਾਣਗੇ |

Advertisements

 ਓਹਨਾ ਅੱਗੇ ਦਸਿਆ ਕੇ ਜ਼ਿਲ੍ਹਾ ਪੱਧਰ ਦੇ ਸ੍ਕਿਲ ਮੁਕਾਬਲੇ ਦਸੰਬਰ ਵਿਚ ਕਰਵਾਏ ਜਾਣਗੇ | ਇਸ ਸੰਬੰਧੀ ਤਰੀਕਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ |ਭਾਗ ਲੈਣ ਵਾਲੇ ਸਿਖਿਆਥੀਆਂ ਦਾ  ਜਨਮ 1  ਜਨਵਰੀ 2001  ਨੂੰ ਜਾ ਇਸਤੋਂ  ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ | ਪਰੰਤੂ ਏਅਰਕ੍ਰਾਫਟ ਮੈਂਟੇਨੈਂਸ ਮੈਨੂਫੈਕਚਰਿੰਗ ਟੀਮ ਚੈਲਨਜ ਅਤੇ ਮੇਕੈਟ੍ਰੋਨਿਕਸ, ਕਲਾਉਡ ਕੰਪਿਊਟਿੰਗ ,ਸਾਈਬਰ ਸਕਿਉਰਿਟੀ ਐਂਡ ਵਾਟਰ ਟੈਕਨੋਲੋਜੀ ਅਤੇ ਆਈਟੀ ਨੈੱਟਵਰਕ ਕੇਬਲਿੰਗ ਦੇ ਉਮੀਦਵਾਰਾਂ ਦਾ ਜਨਮ 1 ਜਨਵਰੀ ,1999 ਨੂੰ ਜਾ ਇਸਤੋਂ ਬਾਅਦ ਵਿਚ ਹੋਇਆ ਹੋਣਾ ਚਾਹੀਦਾ ਹੈ | 

ਸੋ ਚਾਹਵਾਨ ਉਮੀਦਵਾਰ ਜ਼ਿਲ੍ਹਾ ਪੱਧਰ ਮੁਕਾਬਲਿਆਂ ਵਿਚ ਭਾਗ ਲੈਣ ਲਈ http://www.skillindiadigital.gov.in/home ਤੇ ਜਾ ਕੇ ਅਪਲਾਈ ਕਰ ਸਕਦੇ ਹਨ | ਵਧੇਰੇ ਜਾਣਕਾਰੀ ਲਈ  www.worldskillsindia.co.in ਦੇ ਰਿਸੋਰਸ ਟੈਬ ਨੂੰ ਫ਼ੋੱਲੋ ਕੀਤਾ ਜਾ ਸਕਦਾ ਹੈ | ਓਹਨਾ ਨੇ ਹੁਨਰਮੰਦ ਨੌਜਵਾਨਾਂ,ਆਈ .ਟੀ.ਆਈ ,ਪੋਲੀਟੈਕਨਿਕ ਕਾਲਜਾਂ ,ਪ੍ਰਾਈਵੇਟ ਕਾਲਜਾਂ ,ਯੂਨੀਵਰਸਿਟੀਆਂ , ਸਕੂਲਾਂ ਅਤੇ ਸਟੇਕ ਹੋਲਡਰਾਂ  ਨੂੰ ਰਜਿਸਟ੍ਰੇਸ਼ਨ ਲਈ ਵੱਧ ਤੋਂ ਵੱਧ ਇਸ ਜਾਣਕਾਰੀ  ਨੂੰ ਸਿਖਿਆਰਥੀਆਂ ਨਾਲ  ਸਾਂਝਾਂ ਕਰਨ  ਦੀ ਅਪੀਲ ਵੀ ਕੀਤੀ |

LEAVE A REPLY

Please enter your comment!
Please enter your name here