ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਵਿਦਿਆਰਥੀਆਂ ਨੇ ਸੋਨੇ, ਚਾਂਦੀ ਦੇ ਤਗਮੇ ਜਿੱਤ ਕੇ ਲਹਿਰਾਇਆ ਜਿੱਤ ਦਾ ਝੰਡਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਖਿਡਾਰੀ ਵਿਦਿਆਰਥੀਆਂ ਨੇ ਅਲੱਗ-ਅਲੱਗ ਖੇਡ ਮੁਕਾਬਲਿਆਂ ਦੇ ਵਿੱਚ ਖੇਡਕੇ ਆਪਣੀ ਜਿੱਤ ਪ੍ਰਪਾਤ ਕੀਤੀ ਹੈ।ਕੋਚ ਅਮਿਤ ਠਾਕੁਰ ਨੇ ਦੱਸਿਆ ਕਿ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਕੂਲੀ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਪਹਿਚਾਣ ਬਣਾ ਰਹੇ ਹਨ।ਛੇਵੀਂ ਜਮਾਤ ਦੇ ਯੁਵਰਾਜ ਠਾਕੁਰ ਨੇ ਲੁਧਿਆਣਾ ਵਿਖੇ ਆਯੋਜਿਤ ਸੂਬਾ ਪੱਧਰੀ ਕੁਰਾਸ਼ ਮੁਕਾਬਲਿਆਂ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ। ਹੁਸ਼ਿਆਰਪੁਰ ਦੇ ਇੰਨਡੋਰ ਸਟੇਡੀਅਮ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਜੂਡੋ ਦੇ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ। ਗੁਰਦਾਸਪੁਰ ਦੇ ਵਿੱਚ ਆਯੋਜਿਤ ਸੂਬਾ ਪੱਧਰੀ ਜੂਡੋ ਮੁਕਾਬਲੇ ਦੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਦੇ ਵਿੱਚ ਖਤਮ ਹੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਸਕੂਲ ਖੇਡਾਂ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ। ਛੇਵੀਂ ਜਮਾਤ ਦੇ ਗਿਤੇਸ਼ ਸ਼ਰਮਾ ਨੇ ਲੁਧਿਆਣਾ ਵਿੱਚ ਆਯੋਜਿਤ ਸੂਬਾ ਪੱਧਰੀ ਕੁਰਾਸ਼ ਮੁਕਾਬਲੇ ਦੇ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ।

Advertisements

ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਦੇ ਵਿੱਚ ਖਤਮ ਹੋਏ ਜੂਡੋ ਮੁਕਾਬਲਿਆਂ ਦੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।ਸਰਵਸਿਜ਼ ਕਲੱਬ ਹੁਸ਼ਿਆਰਪੁਰ ਦੇ ਵਿੱਚ ਖਤਮ ਹੋਈਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਲ੍ਹਾ ਪੱਧਰੀ 50 ਮੀਟਰ ਅਤੇ 100 ਮੀਟਰ ਬੈਕ ਸਟਰੋਕ ਦੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਛੇਵੀ ਸ਼ੇ੍ਰਣੀ ਦੇ ਗੁਰਤੇਜ਼ ਸਿੰਘ ਰਹਿਲ ਨੇ ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਦੇ ਵਿੱਚ ਕਰਵਾਏ ਗਏ ਜਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੀ ਜਿੱਤ ਦਰਜ ਕਰਵਾਈ।

ਸਕੂਲ ਦੇ ਪ੍ਰਿਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵਧੀਆਂ ਪ੍ਰਦਰਸ਼ਨ ਕਰਕੇ ਸਰਵਪੱਖੀ ਵਿਕਾਸ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਸੀਈਓ ਰਾਘਵ ਵਾਸਲ ਜੀ ਨੇ ਜਿੱਤੇ ਹੋਏ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ ਦੇ ਵਿੱਚ ਵੀ ਉੱਚੀਆਂ ਮੱਲਾਂ ਮਾਰ ਰਹੇ ਹਨ।ਸਕੂਲ ਦੇ ਵਿੱਚ ਖੇਡਾਂ ਦੇ ਲਈ ਹਰ ਤਰ੍ਹਾਂ ਦੀ ਸੁਵਿਧਾ ਅਤੇ ਕੋਚ ਉਪਲੱਬਧ ਹਨ ਜਿਸਦਾ ਲਾਭ ਬੱਚਿਆਂ ਨੂੰ ਮਿਲ ਰਿਹਾ ਹੈ।

LEAVE A REPLY

Please enter your comment!
Please enter your name here