ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹੇ ਅੰਦਰ ਟਰੈਕਟਰਾਂ ਅਤੇ ਹੋਰ ਤਰ੍ਹਾਂ ਦੀ ਮਸੀਨਰੀ ਤੇ ਸਟੰਟ ਕਰਨ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ

ਪਠਾਨਕੋਟ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਰਾਜ ਵਿੱਚ ਬੀਤੇ ਦਿਨ੍ਹਾਂ ਦੋਰਾਨ ਕੂਝ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਟਰੈਕਟਰਾਂ ਅਤੇ ਸਬੰਧਤ ਸੰਦਾ ਦੇ ਖਤਰਨਾਕ ਪ੍ਰਦਰਸਨ/ਸਟੰਟ ਦੋਰਾਨ ਨੋਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇੱਕ ਨੋਜਵਾਨ ਦੀ ਮੋਤ ਵੀ ਹੋ ਗਈ ਹੈ ਇਸ ਲਈ ਮੇਲਿਆਂ, ਛਿੰਝਾਂ ਅਤੇ ਹੋਰ ਤਰ੍ਹਾਂ ਦੀਆਂ ਪ੍ਰਦਰਸਨੀਆਂ ਦੋਰਾਨ ਟਰੈਕਟਰਾਂ ਅਤੇ ਹੋਰ ਤਰ੍ਹਾਂ ਦੀ ਮਸੀਨਰੀ ਤੇ ਸਟੰਟ ਕਰਨ ਤੇ ਪਾਬੰਦੀ ਲਗਾਉਣੀ ਅਤਿ ਜਰੂਰੀ ਹੈ।

Advertisements

ਜਿਸ ਦੇ ਚਲਦਿਆਂ ਸ. ਹਰਬੀਰ ਸਿੰਘ (ਆਈ.ਏ.ਐਸ.) ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਹੋਣ ਵਾਲੇ ਮੇਲੇ, ਛਿੰਝਾਂ ਅਤੇ ਕਿਸੇ ਤਰ੍ਹਾਂ ਦੀਆਂ ਪ੍ਰਦਰਸਨੀਆਂ ਦੋਰਾਨ ਟਰੈਕਟਰਾਂ ਅਤੇ ਸਬੰਧਤ ਸੰਦਾਂ ਅਤੇ ਕਿਸੇ ਵੀ ਤਰ੍ਹਾਂ ਦੀ ਵਹੀਕਲ ਤੇ ਖਤਰਨਾਕ ਪ੍ਰਦਰਸਨ /ਸਟੰਟ ਆਦਿ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਹੁਕਮ ਤੁਰੰਤ ਲਾਗੂ ਹੋ ਕੇ 19 ਜਨਵਰੀ 2024 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here