ਚੋਰੀ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਹੈਪੀ, ਲੱਖਾ ਤੇ ਮੰਨੂ ਕਾਬੂ, 2 ਦੀ ਭਾਲ ਜਾਰੀ, ਸਿਟੀ ਪੁਲਿਸ ਨੂੰ ਮਿਲੀ ਕਾਮਯਾਬੀ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਹੁਸ਼ਿਆਰਪੁਰ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ 1-11-2023 ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਣਜੀਤ ਸਿੰਘ ਵਾਸੀ ਭੇੜੁਆ ਥਾਣਾ ਸਦਰ ਹੁਸ਼ਿਆਰਪੁਰ ਹਾਲ ਵਾਸੀ ਭੀਮ ਨਗਰ ਥਾਣਾ ਮਾਡਲ ਟਾਊਨ ਨੂੰ 257 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

Advertisements

ਪੁਲਿਸ ਵੱਲੋਂ ਪੁੱਛਗਿਛ ਦੌਰਾਨ ਆਰੋਪੀ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਭਰਾ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਰਣਜੀਤ ਸਿੰਘ ਅਤੇ ਸਾਥੀ ਮਨਪ੍ਰੀਤ ਸਿੰਘ ਉਰਫ ਮੰਨੂ ਪੁੱਤਰ ਇੰਦਰਪਾਲ ਸਿੰਘ ਵਾਸੀ ਪੁਰਹੀਰਾ ਸ਼ਾਹਾ ਅਤੇ ਰਵੀ ਨਾਈ ਵਾਸੀ ਪੁਰਹੀਰਾਂ, ਰਵੀ ਰੰਜਨ ਵਾਸੀ ਪੁਰਹੀਰਾਂ ਨਾਲ ਮਿਲ ਕੇ ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ਿਮਲਾ ਪਹਾੜੀ, ਬੱਸ ਸਟੈਡ, ਮੁਹੱਲਾ ਜਗਤਪੁਰਾ, ਰੇਲਵੇ ਰੋਡ, ਨੇੜੇ ਪੀਐਨਬੀ ਬੈਂਕ ਤੋਂ ਮੋਬਾਇਲ ਦੀਆਂ ਦੁਕਾਨਾਂ ਅਤੇ ਕੱਪੜੇ ਦੀ ਦੁਕਾਨ ਤੋਂ ਮੋਬਾਇਲ, ਲੈਪਟਾਪ, ਟੈਬ ਅਤੇ ਹੋਰ ਸਾਮਾਨ ਤੇ ਕੱਪੜੇ ਚੋਰੀ ਕੀਤੇ ਸੀ।

ਇਨ੍ਹਾਂ ਆਰੋਪੀਆਂ ਵਿੱਚੋਂ ਹੈਪੀ, ਲੱਖਾ ਅਤੇ ਮੰਨੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਆਰੋਪੀਆਂ ਰਵੀ ਰੰਜਨ ਅਤੇ ਰਵੀ ਨਾਈ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਇਨ੍ਹਾਂ ਪਾਸੋਂ ਚੋਰੀ ਕੀਤੇ ਗਏ 21 ਮੋਬਾਇਲ ਫੋਨ, ਲੈਪਟਾਪ, ਟੈਬਲੇਟ, ਦੋ ਜੋੜੀ ਏਅਰਪੋਡ, ਡੀਵੀਆਰਸੀਪੀ ਪਲਸ  ਅਤੇ 1550 ਰੁਪਏ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਡੀਐਸਪੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਨ੍ਹਾਂ ਪਾਸੋਂ ਹੋਰ ਚੋਰੀਆਂ ਟਰੇਸ ਕੀਤੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here