ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦਾ ਵਫ਼ਦ ਐਸਪੀ ਹੈਡਕੁਆਰਟਰ ਨੂੰ ਮਿਲਿਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਕਪੂਰਥਲਾ ਦੇ ਮਾਣਯੋਗ ਐਸ.ਪੀ ਹੈਂਡ ਕੁਆਰਟਰ ਤੇਜਵੀਰ ਸਿੰਘ ਹੁੰਦਲ ਨੂੰ ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਦਾ ਵਫ਼ਦ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਸੂਬਾ ਸਰਪ੍ਰਸਤ ਜੇ.ਐਸ ਸੰਧੂ, ਸੀਨੀਅਰ ਪੱਤਰਕਾਰ ਗੋਰਵ ਮੜੀਆ,ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਸੂਬਾ ਚੇਅਰਮੈਨ ਰਾਜੇਸ਼ ਖੰਨਾ, ਸੂਬਾ ਮੁੱਖ ਸਲਾਹਕਾਰ ਤਰਲੋਚਨ ਸਿੰਘ ਚਾਹਲ, ਸੂਬਾ ਮੁੱਖ-ਸਲਾਹਕਾਰ ਬਾਬਾ ਗੁਰਮੀਤ ਸਿੰਘ, ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ,ਚੇਅਰਮੈਨ ਜੁਗਿੰਦਰ ਸਿੰਘ ਜਾਤੀਕੇ, ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਸੁਖਵਿੰਦਰ ਸੋਹੀ,ਜਰਨਲਿਸਟ ਪ੍ਰੈੱਸ ਕਲੱਬ ਮਹਿਲਾ ਵਿੰਗ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਮੈਡਮ ਨੀਰੂ ਬਾਲਾ, ਮੀਤ ਪ੍ਰਧਾਨ ਬਲਜੀਤ ਕੌਰ ਸੀਮਾ, ਅਮਰਪ੍ਰੀਤ ਕੌਰ, ਦੀ ਅਗਵਾਈ ਹੇਠ ਮਿਲੇ।

Advertisements

ਇਸ ਮੌਕੇ ਤੇਜਵੀਰ ਸਿੰਘ ਹੁੰਦਲ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਰਜਿ. ਪੰਜਾਬ ਜ਼ਿਲ੍ਹਾ ਕਪੂਰਥਲਾ ਵੂਮੈਨ ਸੈਲ ਦੇ ਜ਼ਿਲ੍ਹਾ ਪ੍ਰਧਾਨ ਰਜਨੀ ਬਾਲਾ, ਮੈਡਮ ਕਮਲਜੀਤ ਕੌਰ, ਜਰਨਲਿਸਟ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜਤਿੰਦਰ ਸੇਠੀ, ਸੀਨੀਅਰ ਵਾਇਸ ਪ੍ਰਧਾਨ ਅਰਵਿੰਦ ਪਾਠਕ, ਚੇਅਰਮੈਂਨ ਸੁਲਤਾਨਪੁਰ ਲੋਧੀ ਬਲਵਿੰਦਰ ਸਿੰਘ ਲਾਡੀ, ਓਮ ਪ੍ਰਕਾਸ਼,  ਸੁਰਿੰਦਰ ਸੱਭਰਵਾਲ, ਵਰਿੰਦਰ ਜੀ , ਪੰਮਾ ਮੱਟੂ, ਸੰਦੀਪ ਮਾਨ ਆਦਿ ਹਾਜ਼ਰ ਸਨ।

ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਿਹਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਆਪ ਦੀ ਸੇਵਾ ਵਿੱਚ 24 ਘੰਟੇ ਹਾਜਰ ਹਾਂ। ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਕਿਹਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਮੈਂਬਰਸ਼ਿਪ ਸ਼ੁਰੂ ਹੈ। ਹਰ ਜਿਲਾ ਹਰ ਯੂਨਿਟ ਵਿੱਚ ਬਲਾਕ ਪੱਧਰ, ਜ਼ਿਲ੍ਹਾ ਪੱਧਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸਾਰੇ ਪ੍ਰਧਾਨ, ਜਰਨਲ ਸਕੱਤਰਾਂ ਦੀ ਜ਼ੁਮੇਵਾਰੀ ਬਣਦੀ ਹੈ ਕਿ ਉਹ ਆਪੋ ਆਪਣੇ ਏਰੀਏ ਵਿੱਚ ਮੀਟਿੰਗਾਂ ਕਰਵਾਉਣ। ਉਨ੍ਹਾਂ ਕਿਹਾ ਕਿ ਬਹੁਤ ਜਲਦ ਸੂਬਾ ਪੱਧਰੀ ਮੀਟਿੰਗ ਵੀ ਰੱਖੀ ਜਾਵੇਗੀ।

LEAVE A REPLY

Please enter your comment!
Please enter your name here