ਪਠਾਨਕੋਟ ਵਿੱਚ ਬੱਚਿਆ ਨਾਲ ਭਰੀ ਸਕੂਲ ਬੱਸ ਓਵਰਟੇਕ ਹੋਣ ਕਾਰਨ ਪਲਟੀ

ਪਠਾਨਕੋਟ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਠਾਨਕੋਟ ਤੋ ਸੁਜਾਨਪੁਰ ਰੋਡ ਤੇ ਜਾ ਰਹੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਬੱਚਿਆਂ ਨੂੰ ਲਿਜਾ ਰਹੀ ਤੇਜ਼ ਰਫਤਾਰ ਬੱਸ ਓਵਰਟੇਕ ਹੋਣ ਕਾਰਨ ਸਤੁੰਲਨ ਵਿਗੜ ਗਿਆ ਅਤੇ ਬੱਸ ਪਲਟ ਗਈ।ਜਾਣਕਾਰੀ ਮੁਤਾਬਕ ਬੱਸ ਪੂਰੀ ਤਰ੍ਹਾਂ ਬੱਚਿਆਂ ਨਾਲ ਭਰੀ ਹੋਈ ਸੀ।

Advertisements

ਬੱਚਿਆਂ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਬੱਚਿਆਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਕੱਢੀਆ।ਇਸ ਹਾਦਸੇ ਵਿੱਚ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਨਹੀ ਲੱਗੀ। ਦੱਸਿਆ ਗਿਆ ਹੈ ਕਿ ਬੱਸ ਤੇ ਨਾਂ ਤਾਂ ਸਕੂਲ ਦਾ ਨਾਂ ਲਿਖਿਆ ਹੋਈਆ ਸੀ ਅਤੇ ਨਾਂ ਹੀ ਕੋਈ ਜਰੂਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਅਤੇ ਦੇਖਣ ਵਿੱਚ ਵੀ ਬੱਸ ਬਹੁਤ ਪੁਰਾਣੀ ਲੱਗ ਰਹੀ ਸੀ।

LEAVE A REPLY

Please enter your comment!
Please enter your name here