


ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਚੰਡੀਗੜ੍ਹ ਤੋਂ ਇੱਕ ਖ਼ਬਰ ਮਿਲੀ ਹੈ, ਜਿੱਥੇ ਕਿ ਆਈ.ਟੀ. ਪਾਰਕ ਥਾਣਾ ਪੁਲਿਸ ਵੱਲੋਂ ਲਗਾਏ ਗਏ ਨਾਕੇ ਤੇ ਚੈਕਿੰਗ ਦੌਰਾਨ ਸ਼ਰਾਬੀ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਕਾਂਸਟੇਬਲ ਨਾਲ ਕੁੱਟਮਾਰ ਕੀਤੀ ਅਤੇ ਏਐੱਸਆਈ ਚਰਨਜੀਤ ਕੌਰ ਨੂੰ ਗਾਲ੍ਹਾਂ ਕੱਢੀਆਂ ਤੇ ਧੱਕਾ ਮਾਰ ਕੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਨਾਕੇ ਦੌਰਾਨ ਬਾਪੂਧਾਮ ਤੋਂ ਲਾਲ ਰੰਗ ਦੀ ਗ੍ਰੈਂਡ ਆਈ-10 ਗੱਡੀ ਆਉਂਦੀ ਦਿਖਾਈ ਦਿੱਤੀ।

ਗੱਡੀ ਵਿੱਚ ਤਿੰਨ ਨੌਜਵਾਨ ਸਵਾਰ ਸਨ। ਚਾਲਕ ਨਾਲ ਬੈਠੇ ਨੌਜਵਾਨ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਕਾਂਸਟੇਬਲ ਸੰਦੀਪ ਨੇ ਜਦੋਂ ਕਾਰ ਰੋਕੀ ਅਤੇ ਲਾਇਸੈਂਸ ਮੰਗਿਆ ਪਰ ਚਾਲਕ ਨੇ ਮਨ੍ਹਾਂ ਕਰ ਦਿੱਤਾ। ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਾਂਸਟੇਬਲ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਕਾਰ ਸਵਾਰ ਤਿੰਨ ਨੌਜਵਾਨਾਂ ਮੁਕੇਸ਼, ਰੋਹਿਤ ਤੇ ਕਮਲ ਖਿਲਾਫ਼ ਮਾਮਲਾ ਦਰਜ਼ ਕਰਵਾਇਆ। ਪੁਲਿਸ ਨੇ ਮੁੱਖ ਮੁਲਜ਼ਮ ਰੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
