4 ਸਾਲਾਂ ਬੱਚੀ ਨਾਲ ਜ਼ਬਰ-ਜਿਨਾਹ ਕਰਨ ਵਾਲਾ ਸਬ-ਇੰਸਪੈਕਟਰ ਗ੍ਰਿਫ਼ਤਾਰ

ਰਾਜਸਥਾਨ (ਦ ਸਟੈਲਰ ਨਿਊਜ਼), ਪਲਕ। ਰਾਜਸਥਾਨ ਦੇ ਦੌਸਾ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸਬ-ਇੰਸਪੈਕਟਰ ਤੇ 4 ਸਾਲਾਂ ਦੀ ਬੱਚੀ ਨਾਲ ਜ਼ਬਰ-ਜਿਨਾਹ ਕਰਨ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਬ ਇੰਸਪੈਕਟਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਬੱਚੀ ਖੇਡਦੇ ਹੋਏ ਉਸ ਕਮਰੇ ਦੇ ਨੇੜੇ ਪਹੁੰਚ ਗਈ, ਸ਼ਰਾਬੀ ਸਬ ਇੰਸਪੈਕਟਰ ਨੇ 4 ਸਾਲਾਂ ਦੀ ਮਾਸੂਮ ਬੱਚੀ ਨੂੰ ਵਰਗਲਾ ਕੇ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸ ਨਾਲ ਜਬਰ-ਜਿਨਾਹ ਕੀਤਾ।

Advertisements

ਜਦੋਂ ਬੱਚੀ ਰੋਂਦੀ ਹੋਈ ਆਪਣੀ ਮਾਂ ਕੋਲ ਪਹੁੰਚੀ ਤਾਂ ਉਸਨੇ ਸਾਰੀ ਗੱਲ ਮਾਂ ਨੂੰ ਦੱਸੀ। ਇਸ ਘਟਨਾ ਦਾ ਵਿਰੋਧ ਕਰਨ ਤੇ ਪੁਲਿਸ ਮੁਲਾਜ਼ਮ ਨੇ ਮਾਸੂਮ ਬੱਚੀ ਦੇ ਪਿਤਾ ਦੀ ਵੀ ਕੁੱਟਮਾਰ ਕੀਤੀ।  ਉਸ ਨੇ ਇਹ ਵੀ ਕਿਹਾ ਕਿ ਲੜਕੀ ਨੂੰ ਨਹਾਉਣਾ ਚਾਹੀਦਾ ਹੈ ਤਾਂ ਜੋ ਸਬੂਤ ਮਿਟ ਜਾਣ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਲਜ਼ਮ ਸਬ-ਇੰਸਪੈਕਟਰ ਨੂੰ ਥਾਣੇ ਤੋਂ ਬਾਹਰ ਖਿੱਚ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਦੇ ਖਿਲਾਫ਼ ਸੈਕੜੇ ਲੋਕਰ ਰਾਹੂਵਾਸ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੋਸ਼ੀ ਸਬ-ਇੰਸਪੈਕਟਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਲਾਲਸੋਤ ਦੇ ਏਐਸਪੀ ਰਾਜਚੰਦਰ ਸਿੰਘ ਨਹਿਰਾ, ਦੌਸਾ ਦੇ ਡੀਐਸਪੀ ਕਾਲੂਰਾਮ ਮੀਨਾ ਸਮੇਤ ਪੁਲਿਸ ਬਲ ਮੌਕੇ ਤੇ ਮੌਜੂਦ ਹਨ।

LEAVE A REPLY

Please enter your comment!
Please enter your name here