Thursday, October 22, 2026
Home National ਟੈਂਕਰ ਨੇ ਕਾਰ ਅਤੇ ਵੈਨ ਨੂੰ ਮਾਰੀ ਟੱਕਰ, ਕਾਰ ਨੂੰ ਲੱਗੀ ਅੱਗ,...

ਟੈਂਕਰ ਨੇ ਕਾਰ ਅਤੇ ਵੈਨ ਨੂੰ ਮਾਰੀ ਟੱਕਰ, ਕਾਰ ਨੂੰ ਲੱਗੀ ਅੱਗ, ਜ਼ਿੰਦਾ 4 ਲੋਕ ਝੁਲਸੇ

ਹਰਿਆਣਾ (ਦ ਸਟੈਲਰ ਨਿਊਜ਼), ਪਲਕ। ਦਿੱਲੀ-ਜੈਪੁਰ ਹਾਈਵੇਅ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 4 ਲੋਕਾਂ ਦੀ ਜਾਨ ਚੱਲੀ ਗਈ। ਇਹ ਹਾਦਸਾ ਗੁਰੂਗ੍ਰਾਮ ਨੇੜੇ ਵਾਪਰਿਆ ਹੈ। ਜਿੱਥੇ ਕਿ ਇੱਕ ਟੈਂਕਰ ਨੇ ਇੱਕ ਕਾਰ ਅਤੇ ਇੱਕ ਪਿਕਅੱਪ ਵੈਨ  ਨੂੰ ਟੱਕਰ ਮਾਰ ਦਿੱਤੀ।  ਟੱਕਰ ਤੋਂ ਬਾਅਦ ਕਾਰ ਨੂੰ ਅੱਗ ਗਈ, ਜਿਸ ਕਾਰਨ ਕਾਰ ਅੰਦਰ ਬੈਠੇ ਤਿੰਨ ਵਿਅਕਤੀ ਜ਼ਿੰਦਾ ਸੜ ਗਏ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਪਿਕਅੱਪ ਵੈਨ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਹਿਚਾਣ ਹਲੇ ਨਹੀਂ ਹੋ ਸਕੀ ਹੈ।

Advertisements

ਜਾਣਕਾਰੀ ਮੁਤਾਬਕ ਜੈਪੁਰ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਟੈਂਕਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਪਹਿਲਾਂ ਡਿਵਾਈਡਰ ਤੋੜਿਆ ਅਤੇ ਫਿਰ ਗਲਤ ਸਾਈਡ ਤੇ ਜਾ ਵੜਿਆ ਅਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ। ਜਾਣਕਾਰੀ ਮੁਤਾਬਕ ਕਾਰ ਵਿੱਚ ਸੀ.ਐਨ.ਜੀ.ਸੀ ਜ਼ੋਰਦਾਰ ਟੱਕਰ ਹੋਣ ਕਾਰਨ ਸੀਐਨਜੀ ਸਿਲੰਡਰ ਫੱਟ ਗਿਆ ਅਤੇ ਕਾਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਪਿਕਅੱਪ ਚਾਲਕ ਸਾਹਮਣੇ ਤੋਂ ਦਰੜਿਆ ਗਿਆ, ਜਿਸ ਕਾਰਨ ਲਾਸ਼ ਨੂੰ ਕਟਰ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਵੱਲੋਂ ਟੈਂਕਰ ਦਾ ਦੋਸ਼ੀ ਡਰਾਈਵਰ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here