ਇਟਲੀ ਵਿਚ ਸੜਕ ਹਾਦਸੇ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਇਟਲੀ ਵਿਚ ਸੜਕ ਹਾਦਸੇ ਵਿਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਿ੍ਰਤਕ ਨੌਜਵਾਨਾਂ ਦੀ ਪਹਿਚਾਣ ਗੁਰਤੇਜ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਇਹ ਨੌਜਵਾਨ ਜਲੰਧਰ ਦੇ ਉਚਾ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਉਸ ਦੀ ਕਾਰ ਬੇਕਾਬੂ ਹੋਣ ਕਾਰਨ ਬੈਰੀਕੇਡ ਨਾਲ ਜਾ ਟਕਰਾਈ।

Advertisements

ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਵਾਪਰਿਆ ਹੈ। ਮਰਨ ਵਾਲਿਆਂ ਵਿਚੋਂ 2 ਨੌਜਵਾਨਾਂ ਦੀ ਪਹਿਚਾਣ ਨਹੀਂ ਹੋ ਸਕੀ। ਇਸ ਹਾਦਸੇ ਵਿਚ ਪੈਦਲ ਜਾ ਰਿਹਾ ਵਿਅਕਤੀ ਵੀ ਜ਼ਖਮੀ ਹੋ ਗਿਆ। ਜਾਂਚ ਤੋਂ ਪਤਾ ਲਗਾ ਹੈ ਕਿ ਇਹ ਹਾਦਸਾ ਮੌਸਮ ਖਰਾਬ ਹੋਣ ਕਾਰਨ ਵਾਪਰਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here