Monday, October 19, 2026
Home Latest ਆਪ ਦੇ ਦੁਆਰ ਮੁਹਿੰਮ ਤਹਿਤ 12 ਫਰਵਰੀ ਨੂੰ ਫਾਜਿਲਕਾ ਦੇ ਮੌਜਮ, ਮੁਹਾਰ...

ਆਪ ਦੇ ਦੁਆਰ ਮੁਹਿੰਮ ਤਹਿਤ 12 ਫਰਵਰੀ ਨੂੰ ਫਾਜਿਲਕਾ ਦੇ ਮੌਜਮ, ਮੁਹਾਰ ਖੀਵਾ ,ਚੂੜੀਆ ਵਾਲੀ ਅਤੇ ਕੋੜਿਆ ਵਾਲੀ ਵਿਖੇ ਲਗਣਗੇ ਸੁਵਿਧਾ ਕੈਂਪ

ਫਾਜਿਲਕਾ (ਦ ਸਟੈਲਰ ਨਿਊਜ਼)। ਫਾਜਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੇ ਤਹਿਤ ਫਾਜਿਲਕਾ ਉਪਮੰਡਲ ਵਿੱਚ 12 ਫਰਵਰੀ ਨੂੰ  ਮੌਜਮ ਅਤੇ ਚੂੜੀਆ ਵਾਲੀ ਵਿਖੇ ਪਿੰਡਾਂ ਵਿਖੇ ਸਵੇਰੇ 10 ਵਜੇ ਤੋਂ ਲੋਕ ਸੁਵਿਧਾ ਕੈਂਪ ਲਗਣਗੇ।

Advertisements

ਜਿਸ ਵਿੱਚ ਮੌਜਮ, ਨਵਾ ਮੌਜਮ, ਸਲੇਮਸ਼ਾਹ,ਨਵੀ ਅਬਾਦੀ ਸਲੇਮਸ਼ਾਹ ਅਤੇ ਚੂੜਿਆ ਵਾਲੀ ਅਤੇ ਕਿਕਰ ਵਾਲਾ ਰੂਪਾ ਵਸਨੀਕ ਵੀ ਸੇਵਾਵਾਂ ਦਾ ਲਾਭ ਲੈ ਸਕਣਗੇ।ਇਸ ਤੋ ਬਿਨ੍ਹਾਂ ਪਿੰਡ ਮੁਹਾਰ ਖੀਵਾ ਅਤੇ ਕੋੜਿਆ ਵਾਲੀ ਪਿੰਡਾਂ ਵਿਖੇ ਦੁਪਹਿਰ 2 ਵਜੇ ਤੋਂ ਲੋਕ ਸੁਵਿਧਾ ਕੈਂਪ ਲਗਣਗੇ। ਜਿਸ ਵਿੱਚ ਮੁਹਾਰ ਖੀਵਾ, ਭਾਵਨੀ,ਮੁਹਾਰ ਸੋਨਾ,ਮੁਹਾਰ ਜਮਸ਼ੇਰ,ਰਤੇ ਵਾਲੀ ਢਾਣੀ ਅਤੇ  ਕੋੜਿਆ ਵਾਲੀ, ਢਾਣੀ ਖਰਾਸ਼ ਵਾਲੀ ਪਿੰਡ ਦੇ ਵਸਨੀਕ ਵੀ ਸੇਵਾਵਾਂ ਦਾ ਲਾਭ ਲੈ ਸਕਣਗੇ।

LEAVE A REPLY

Please enter your comment!
Please enter your name here