ਸਰਬ ਸਾਂਝਾ ਦਰਬਾਰ ਸਾਈਂ ਲੋਕ ਪਿੰਡ ਤਨੂੰਲੀ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ

ਮੇਹਟੀਆਣਾ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਸਿੰਘ ਹੀਰਾ। ਸਰਬ ਸਾਂਝਾ ਦਰਬਾਰ ਸਾਈਂ ਲੋਕ ਪਿੰਡ ਤਨੂੰਲੀ ਨਜਦੀਕ ਬਾਬੇ ਦਾ ਢਾਬਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਦੀਵਾਲੀ ਦੇ ਸ਼ੁਭ ਤਿਉਹਾਰ ਮੌਕੇ ਝੰਡੇ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸਰਬੱਤ ਖ਼ਲਕਤ ਲਈ ਦੁਆ ਪਰਮਾਤਮਾ ਅੱਗੇ ਕੀਤੀ ਗਈ। ਸੰਤ ਬਾਬਾ ਰਾਕੇਸ਼ ਨੂਰੀ ਸਾਈਂ ਗੁਲਾਬ ਸ਼ਾਹ ਡੇਰਾ ਕਾਂਗੜਾ ਜਿਲ੍ਹਾ ਉਨਾ ਹਿਮਾਚਲ ਵਾਲੇ ਸੰਤਾ ਨੇ ਪਰਮਾਤਮਾ ਦੀ ਸਿਫਤ ਸਾਲਾਹ ਹਰੀ ਜੱਸ ਭਜਨ ਗਾ ਕੇ ਸੰਗਤਾਂ ਨੂੰ ਭਜਨ ਬੰਦਗੀ ਕਰਨ ਲਈ ਉਪਦੇਸ਼ ਦਿੱਤਾ। ਦਰਬਾਰ ਦੇ ਸੇਵਕਾਂ ਵੱਲੋਂ ਚਾਹ ਪਕੌੜੇ ਦਾ ਲੰਗਰ ਅਤੇ ਮਠਿਆਈਆਂ ਦਾ ਪ੍ਰਸ਼ਾਦ ਵੀ ਸੰਗਤਾਂ ਨੂੰ ਵਰਤਾਇਆ ਗਿਆ।

Advertisements

ਬਾਬਾ ਸੁਰਜੀਤ ਸਿੰਘ ਨੇ ਦਰਬਾਰ ਦੇ ਸਮੂਹ ਸੇਵਕਾਂ ਸੰਗਤਾ ਦਾ ਧੰਨਵਾਦ ਕੀਤਾ। ਇਸ ਮੌਕੇ ਲਾਲ ਚੰਦ ਲਾਲੀ, ਮਦਨ ਲਾਲ, ਸੰਜੀਵ ਕੁਮਾਰ, ਹਰਮੇਸ਼ ਲਾਲ, ਸ਼ਿਵ ਕੁਮਾਰ, ਬਾਬਾ ਸਰਦਾਰਾ ਸਿੰਘ ਢਾਬੇ ਵਾਲੇ, ਸ਼ਿੰਗਾਰਾ ਸਿੰਘ,ਸਤਨਾਮ ਬਿੱਟੂ, ਲਖਵਿੰਦਰ ਲੱਖਾ, ਹਰਮਿੰਦਰ ਸਿੰਘ ਹਨੀ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਅਮਰਜੀਤ ਸਾਹਰੀ, ਬਾਬਾ ਬਿੱਟੂ ਪਧਿਆਣਾ, ਕੁਲਦੀਪ ਫਗਲਾਣਾ, ਰਾਕੇਸ਼ ਖੜਕਾ ਕੈਂਪ, ਰਾਜੂ ਹਾਰਟਾ ਬਡਲਾ, ਸੋਨੂੰ ਪਲਾਹੀ ਆਦਿ ਨੇ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾਈਆਂ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here