ਕਰਜ਼ੇ ਤੋ ਪ੍ਰੇਸ਼ਾਨ ਪਿਤਾ ਨੇ ਆਪਣੇ 4 ਬੱਚਿਆ ਨੂੰ ਦਿੱਤਾ ਜ਼ਹਿਰ, 3 ਦੀ ਮੌਤ, 1 ਦੀ ਹਾਲਤ ਗੰਭੀਰ

ਹਰਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਰਿਆਣਾ ਦੇ ਰੋਹਤਕ ਦੇ ਕਾਬੁਲਪੁਰ ਪਿੰਡ ਤੋ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪਿਤਾ ਨੇ ਆਪਣੇ ਚਾਰ ਬੱਚਿਆ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੋਰਾਨ ਉਸਦੀ ਦੋ ਬੇਟੀਆ ਅਤੇ ਇੱਕ ਬੇਟੇ ਦੀ ਮੌਤ ਹੋ ਗਈ ਜਦਕਿ ਇੱਕ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Advertisements

ਦੱਸ ਦਈਏ ਕਿ ਮੁਲਜ਼ਮ ਨੇ ਕਰਜ਼ੇ ਤੋ ਪ੍ਰੇਸ਼ਾਨ ਹੋ ਕੇ ਇਹ ਖੋਫਨਾਕ ਕਦਮ ਚੁੱਕਿਆ। ਬੱਚਿਆ ਦੀ ਮਾਂ ਸੁਮਨ ਵੱਲੋ ਪਤੀ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਵੱਲੋ ਮੁਲਜ਼ਮ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here