ਕਟਿਹਾਰ ਲਈ ਰੇਲਗੱਡੀ ਰੱਦ ਹੋਣ ਤੇ ਗੁੱਸੇ ਵਿੱਚ ਆਏ ਯਾਤਰੀਆ ਨੇ ਸਟੇਸ਼ਨ ਤੇ ਕੀਤਾ ਪਥਰਾਅ

ਬਿਹਾਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਿਹਾਰ ਦੇ ਕਟਿਹਾਰ ਲਈ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਨੂੰ ਰੱਦ ਕਰਨ ਤੋਂ ਬਾਅਦ ਗੁੱਸੇ ਵਿੱਚ ਆਏ ਯਾਤਰੀਆ ਨੇ ਰੇਲਵੇ ਸਟੇਸ਼ਨ ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਦਿੰਦਿਆ ਉੱਤਰੀ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਕਿਹਾ ਕਿ ਰੇਕ ਨੂੰ ਜੋੜਨ ਵਿੱਚ ਦੇਰੀ ਹੋਣ ਦੇ ਕਾਰਣ ਰੇਲਗੱਡੀ ਨੂੰ ਸਵੇਰੇ 3 ਵਜੇ ਵਾਪਸ ਲਿਆਂਦਾ ਗਿਆ।

Advertisements

ਇਸਤੋ ਇਲਾਵਾ ਉਹਨਾਂ ਕਿਹਾ ਕਿ ਦੀਵਾਲੀ ਅਤੇ ਛਠ ਪੂਜਾ ਦੌਰਾਨ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਉਹ 1700 ਸਪੈਸ਼ਲ ਟਰੇਨਾਂ ਚਲਾ ਰਹੇ ਹਨ ਤੇ ਅਧਿਕਾਰੀਆਂ ਮੁਤਾਬਕ ਇਨ੍ਹਾਂ 1700 ਸਪੈਸ਼ਲ ਟਰੇਨਾਂ ‘ਚ 26 ਲੱਖ ਵਾਧੂ ਬਰਥ ਬਣਾਏ ਗਏ ਹਨ।

LEAVE A REPLY

Please enter your comment!
Please enter your name here