ਕਾਰ ਦੀ ਹੋਈ ਟਰੱਕ ਨਾਲ ਜ਼ਬਰਦਸਤ ਟੱਕਰ, 6 ਦੋਸਤਾਂ ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਤੋਂ ਮਸੂਰੀ ਘੁੰਮਣ ਜਾ ਰਹੇ ਛੇ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਕਾਰ ਮੁਜ਼ੱਫਰਨਗਰ ਦੇ ਰਾਮਪੁਰ ਚੌਰਾਹੇ ਨੇੜੇ ਹਾਈਵੇਅ ਤੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਮ੍ਰਿਤਕਾਂ ਵਿਚ ਦੋ ਮਾਮੇ, ਭਾਣਜੇ ਅਤੇ ਦੋ ਚਚੇਰੇ ਭਰਾ ਸ਼ਾਮਲ ਹਨ। ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

Advertisements

ਦਿੱਲੀ ਦੇ ਮਾਨਸਰੋਵਰ ਥਾਣਾ ਖੇਤਰ ਦੇ ਰਾਮਨਗਰ ਵਾਸੀ ਸ਼ੁਭਮ ਤਿਆਗੀ ਪੁੱਤਰ ਯੋਗਿੰਦਰ ਤਿਆਗੀ, ਕੁਨਾਲ ਸ਼ਰਮਾ ਪੁੱਤਰ ਨਵੀਨ ਸ਼ਰਮਾ, ਪਾਰਸ ਸ਼ਰਮਾ ਪੁੱਤਰ ਦੀਪਕ ਸ਼ਰਮਾ, ਧੀਰਜ ਪੁੱਤਰ ਚੰਦਰ ਸਿੰਘ, ਥਾਣਾ ਮੰਡੋਲੀ ਦੇ ਅਸ਼ੋਕ ਨਗਰ ਵਾਸੀ ਵਿਸ਼ਾਲ ਪੁੱਤਰ ਮਿੰਟਾ ਰਾਤ ਸਿਰਾਜ ਦੀ ਕਾਰ ‘ਚ ਮਸੂਰੀ ਘੁੰਮਣ ਜਾ ਰਹੇ ਸਨ। ਪਾਰਸ ਕਾਰ ਚਲਾ ਰਿਹਾ ਸੀ। ਮੇਰਠ ਤੋਂ ਅਮਨ ਸ਼ਰਮਾ ਪੁੱਤਰ ਮੁਨਸ਼ੀ ਰਾਮ ਵਾਸੀ ਸੂਰਜਕੁੰਡ ਆਰੀਆ ਨਗਰ ਵੀ ਉਨ੍ਹਾਂ ਦੇ ਨਾਲ ਗਿਆ ਸੀ।

ਸਵੇਰੇ ਚਾਰ ਵਜੇ ਰਾਮਪੁਰ ਚੌਰਾਹੇ ‘ਤੇ ਕਾਰ ਅੱਗੇ ਜਾ ਰਹੇ ਇਕ ਟਰੱਕ ਨਾਲ ਟਕਰਾ ਗਈ। ਪੁਲਿਸ ਨੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।

LEAVE A REPLY

Please enter your comment!
Please enter your name here