ਜਿ਼ਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜਾ

ਫਾਜਿ਼ਲਕਾ, (ਦ ਸਟੈਲਰ ਨਿਊਜ਼)। ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਇਕ ਕੇਸ ਵਿਚ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਉਕਤ ਕੇਸ ਵਿਚ ਥਾਣਾ ਸਦਰ ਵੈਰ ਕੋ ਵਿਚ ਐਫਆਈਆਰ ਨੰਬਰ 0054  ਮਿਤੀ 2 ਅਪ੍ਰੈਲ 2022 ਅਧੀਨ ਧਾਰਾ 302 ਆਈਪੀਸੀ ਦਰਜ ਕੀਤੀ ਗਈ ਸੀ।

Advertisements

ਜਿਸ ਅਨੁਸਾਰ ਦੋਸ਼ੀ ਕੁਲਵਿੰਦਰ ਸਿੰਘ ਉਰਫ ਗਿੰਦਰ ਵਾਸੀ ਪਿੰਡ ਖੁੜੰਜ ਨੇ ਪਿੰਡ ਦੇ ਇਕ ਜਸਪਾਲ ਸਿੰਘ ਨਾਂਅ ਦੇ ਮੁੰਡੇ ਨੂੰ ਦਸਤੀ ਕਹੀ ਨਾਲ ਸਿਰ ਤੇ ਸਿੱਧੇ ਕਈ ਵਾਰ ਕੇ ਮਾਰ ਦਿੱਤਾ ਸੀ। ਉਪਲਬੱਧ ਸਬੂਤਾਂ ਦੇ ਅਧਾਰ ਤੇ ਮਾਣਯੋਗ ਜਿ਼ਲਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਅਤੇ 50 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇਕ ਸਾਲ ਹੋਰ ਜ਼ੇਲ੍ਹ ਵਿਚ ਰਹਿਣਾ ਪਵੇਗਾ।

LEAVE A REPLY

Please enter your comment!
Please enter your name here