2017 ਤੋਂ ਭਗੌੜਾ ਕਰਾਰ ਦੋਸ਼ੀ ਗਿਫ੍ਰਤਾਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਮਾੜੇ ਅਨਸਰਾਂ ਅਤੇ ਭਗੌੜੇ ਦੋਸ਼ੀਆ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਰਮਨਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਅਤੇ ਸਤਨਾਮ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਸਿਟੀ ਕਪੂਰਥਲਾ ਦੀ ਅਗਵਾਈ ਹੇਠ ਜਦੋਂ ਐਸ ਆਈ ਕੇਵਲ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਕਪੂਰਥਲਾ ਦੀ ਅਗਵਾਈ ਹੇਠ ਏਐਸਆਈ ਰਾਜਬਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾਬਾ ਝੋਟੇ ਸ਼ਾਹ ਚੌਕ ਕਪੂਰਥਲਾ ਮੌਜੂਦ ਸੀ ਕਿ ਮੁਕੱਦਮਾ ਨੰਬਰ 166 ਮਿਤੀ 20.06.2017 ਅ/ਧ 3,14 ਚਾਇਲਡ ਲੈਬਰ ਐਕਟ 1986 ਥਾਣਾ ਸਿਟੀ ਕਪੂਰਥਲਾ ਵਿੱਚ ਮਾਨਯੋਗ ਅਦਾਲਤ ਵੱਲੋ ਕੀਤੇ ਗਏ ਭਗੌੜੇ ਦੋਸ਼ੀ ਮੋਹਿੰਦਰ ਪੁੱਤਰ ਬੇਚਨ ਰਣਜੀਤ ਐਵੀਨਿਊ ਕਪੂਰਥਲਾ ਥਾਣਾ ਅਰਬਨ ਅਸਟੇਟ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ।

Advertisements

LEAVE A REPLY

Please enter your comment!
Please enter your name here