ਸ਼੍ਰੀ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦੇ ਦਰਸ਼ਨਾ ਲਈ ਸੰਗਤ ਰਵਾਨਾ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ਅਤੇ ਚੂਹੜ ਵਾਲ ਦੇ ਸ਼੍ਰੀ ਵਾਲਮੀਕਿ ਮੰਦਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਮਾਤਮਾ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੋ ਬਾਅਦ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਅੰਮ੍ਰਿਤਸਰ ਦੇ ਦਰਸ਼ਨਾ ਲਈ ਸੰਗਤਾਂ ਦਾ ਭਾਰੀ ਇਕੱਠ, ਵਾਲਮੀਕਿ ਮੰਦਰ ਅਜੀਤ ਨਗਰ, ਚੂਹੜ ਵਾਲ ਤੋਂ ਬੱਸਾਂ ਚ ਰਵਾਨਾ ਹੋਈਆਂ। ਬੱਸਾਂ ਨੂੰ ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ, ਅਮਰਜੀਤ ਸਿੰਘ ਬਿੱਟੂ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ, ਹਰਬੰਸ ਸਿੰਘ, ਸਾਹਿਲ ਵੱਲੋਂ ਸਾਂਝੇ ਤੌਰ ਤੇ ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

Advertisements

ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ ਨੇ ਪੱਤਰਕਾਰਾ ਨੂੰ ਦੱਸਦੇ ਹੋਏ ਕਿਹਾ ਸਾਨੂੰ ਸਾਰਿਆਂ ਨੂੰ ਹੀ ਜਾਤਪਾਤ ਤੋਂ ਉੱਪਰ ਉੱਠ ਕੇ ਹਰ ਇਕ ਗੁਰੂ ਮਹਾਰਾਜ ਜੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਵਾਲਮੀਕਿ ਆਸ਼ਰਮ ਅਮ੍ਰਿਤਸਰ ਵਿਖੇ ਲਵ ਕੁਸ਼ ਦਾ ਜਨਮ ਹੋਇਆ ਸੀ ਪ੍ਰਮਾਤਮਾ ਵਾਲਮੀਕਿ ਜੀ ਮਹਾਰਾਜ ਸਾਨੂੰ ਇਹ ਸੰਦੇਸ਼ ਦਿੰਦੇ ਹਨ। ਹਰ ਇਨਸਾਨ ਨੂੰ ਪੜ੍ਹਣਾ ਲਿਖਣਾ ਚਾਹੀਦਾ। ਅਸੀਂ ਤਾਂ ਹੀ ਤਰੱਕੀ ਕਰ ਸਕਦੇ ਹਾਂ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨਸ਼ੇ ਇਨਸਾਨ ਹੀ ਨਹੀਂ ਇਨਸਾਨੀਅਤ ਨੂੰ ਹੀ ਖ਼ਤਮ ਕਰ ਦਿੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨ ਲੋਟੀਆ, ਜੀਤੀ, ਕਰਨਵੀਰ ਸਿੰਘ ਕੰਨੂ, ਜੱਸ, ਰੁਪਿੰਦਰ, ਤੀਰਥ ਗਿੱਲ, ਰਾਮ ਚੰਦ, ਸੋਨੂ ਘਾਰੂ, ਸ਼ਿਗਾਰਾ ਰਾਮ, ਦੀਪਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here