ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਵਿਖੇ ਮੂਸੇਵਾਲਾ ਦੇ ਕਾਤਿਲ ਕੋਲੋ ਮਿਲਿਆ ਫੋਨ

ਸ੍ਰੀ ਗੋਇੰਦਵਾਲ ਸਾਹਿਬ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਨੇ ਨਾਮਜ਼ਦ ਗੈਂਗਸਟਰ ਅਰਸ਼ਦ ਖ਼ਾਨ ਕੋਲੋ ਇਕ ਮੋਬਾਇਲ ਸਮੇਤ ਸਿਮ ਬਰਾਮਦ ਕੀਤੀ ਹੈ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਬਰਾਮਦ ਕੀਤੇ ਮੋਬਾਇਲ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Advertisements

ਜ਼ਿਕਰਯੋਗ ਹੈ ਕਿ ਜੇਲ੍ਹ ਅੰਦਰੋਂ ਉਕਤ ਗੈਂਗਸਟਰ ਪਾਸੋਂ ਤੀਸਰੀ ਵਾਰ ਮੋਬਾਇਲ ਬਰਾਮਦ ਕੀਤੇ ਜਾਣ ਦੌਰਾਨ ਜੇਲ੍ਹ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।

LEAVE A REPLY

Please enter your comment!
Please enter your name here