
ਫਾਜਿ਼ਲਕਾ (ਦ ਸਟੈਲਰ ਨਿਊਜ਼)। ਫਾਜਿ਼ਲਕਾ ਜਿ਼ਲ੍ਹੇ ਦੇ ਜੋ ਲੋਕ ਆਪਣੀ ਮਾਲਕੀ ਵਾਲੀ ਜਮੀਨ ਵਿਚੋਂ ਰੇਤੇ ਦੀ ਮਾਇਨਿੰਗ ਕਰਵਾਉਣਾ ਚਾਹੁੰਦੇ ਹਨ ਉਹ ਆਪਣੀ ਪ੍ਰਤੀਬੇਨਤੀ ਦਫ਼ਤਰ ਕਾਰਜਕਾਰੀ ਇੰਜਨੀਅਰ, ਫਾਜਿ਼ਲਕਾ, ਜਲ ਨਿਕਾਸ ਕਮ ਮਾਇਨਿੰਗ ਅਤੇ ਜਿਆਲੌਜੀ ਮੰਡਲ, ਜਲ ਸ਼੍ਰੋਤ ਵਿਭਾਗ, ਪੰਜਾਬ ਦੇ ਦਫ਼ਤਰ ਕਮਰਾ ਨੰਬਰ 402, ਤੀਜੀ ਮੰਜਿਲ, ਸੀ ਬਲਾਕ, ਡੀਸੀ ਕੰਪਲੈਕਸ ਫਾਜਿ਼ਲਕਾ ਵਿਖੇ ਮਿਤੀ 30 ਨਵੰਬਰ 2023 ਸਮੇਤ ਰਿਕਾਰਡ ਜਮਾ ਕਰਵਾ ਸਕਦੇ ਹਨ, ਤਾਂ ਜੋ ਇਸਨੂੰ ਜਿ਼ਲ੍ਹੇ ਦੀ ਸਰਵੇ ਰਿਪੋਰਟ ਵਿਚ ਸ਼ਾਮਿਲ ਕੀਤਾ ਜਾ ਸਕੇ। ਇਹ ਜਾਣਕਾਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਲੋਕ ਚੌਧਰੀ ਨੇ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 84271—63640 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।











