ਸਾਰੇ ਸਿਹਤ ਕਰਮਚਾਰੀ ਫੀਲਡ ਵਿਚ ਲੋਕਾਂ ਨੂੰ ਐਂਟੀਬਾਇਓਟਿਕ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨ

ਫਾਜ਼ਿਲਕਾ ਜਿ਼ਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ ਵੱਲੋਂ ਫੀਲਡ ਵਿੱਚ ਕੰਮ ਰਹੇ ਸਿਹਤ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਲੋਕਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋ ਬਾਰੇ ਜਾਗਰੂਕ ਕਰਨ । ਸਿਵਲ ਸਰਜਨ ਦਫ਼ਤਰ ਵਿਖੇ ਡੱਬਵਾਲਾ ਕਲਾਂ ਦੇ ਸਮੂਹ ਸੀ ਐੱਚ ਓ ਨਾਲ ਮੀਟਿੰਗ ਕੀਤੀ ਗਈ। ਇਸ ਵਿਚ ਉਹਨਾਂ  ਨੇ ਕਿਹਾ ਕਿ ਅੱਜ ਕਲ ਲੋਕਾਂ ਨੇ ਐਂਟੀਬਾਇਓਟਿਕ ਦਵਾਇਆ ਲੈਣ ਦਾ ਸ਼ੌਂਕ ਬਣਾ ਲਿਆ ਜੋ ਕਿ ਸ਼ਰੀਰ ਲਈ ਘਾਤਕ ਹੈ ਅਤੇ ਇਸ ਦਾ ਸ਼ਰੀਰ ਤੇ ਬੁਰਾ ਅਸਰ ਹੁੰਦਾ ਹੈ ਅਤੇ ਮਾਨਵ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ ਇਸ ਲਈ ਲੋਕਾਂ ਨੂੰ ਜਾਗਰੂਕਤਾ ਦੀ ਜਰੂਰਤ ਹੈ ।

Advertisements


ਜਿਲਾ ਮਹਾਂਮਾਰੀ ਅਫ਼ਸਰ ਡਾ ਸੁਨੀਤਾ ਕੰਬੋਜ ਨੇ ਦੱਸਿਆ ਇਸ ਲਈ 18 ਨਵੰਬਰ ਤੋਂ ਵਿਭਾਗ ਵਲੋ 24 ਨਵੰਬਰ ਤੱਕ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਲਈ ਅੱਜ ਵਿਭਾਗ ਵਲੋ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਕੈਂਪ ਲਗਾਏ ਜ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਮ ਓ ਡੱਬਵਾਲਾ ਕਲਾ ਡਾ ਪੰਕਜ ਚੌਹਾਨ ਨੇ ਦੱਸਿਆ ਕਿ ਲੋਕ ਅੱਜ ਕੱਲ ਐਂਟੀਬਾਇਓਟਿਕ ਲੈਂਦੇ ਹੈ ਜਦੋਂ ਇਸ ਦੀ ਜਰੂਰਤ ਵੀ ਨਹੀਂ ਹੁੰਦੀ ਜਿਵੇਂ ਕਿ ਆਮ ਜੁਕਾਮ, ਫਲੂ, ਵਗਦਾ ਨੱਕ, ਜਾ ਵਾਇਰਲ ਇਨਫੈਕਸ਼ਨ ਹੋਣ ਤੇ ਐਂਟੀਬਾਇਓਟਿਕ ਦੀ ਜਰੂਰਤ ਨਹੀਂ ਹੁੰਦੀ ਬਲਕਿ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਡਾਕਟਰੀ ਸਲਾਹ ਨਾਲ ਹੀ ਐਂਟੀਬਾਇਓਟਿਕ ਦਵਾਇਆ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੋ ਕੋਰਸ ਸ਼ੁਰੂ ਕੀਤਾ ਜਾਵੇ ਉਸਨੂੰ ਪੂਰਾ ਕੀਤਾ ਜਾਵੇ ਪਰ ਲੋਕ ਜਾਣਕਾਰੀ ਨਾ ਹੋਣ ਕਾਰਨ ਉਸ ਕੋਰਸ ਨੂੰ ਪੂਰਾ ਨਾ ਕਰਦੇ ਹੋਏ ਆਪਣੀ ਮਰਜੀ ਨਾਲ ਦੂਸਰਾ ਐਂਟੀਬਾਇਓਟਿਕ ਸ਼ੁਰੂ ਕਰ ਲੈਂਦੇ ਹੈ ਜੋ ਕਿ ਠੀਕ ਨਹੀਂ ਹੈ। ਹਮੇਸ਼ਾ ਡਾਕਟਰੀ ਨਿਰਦੇਸ਼ ਅਨੁਸਾਰ ਹੀ ਦਵਾਈ ਦਾ  ਕੋਰਸ  ਪੂਰਾ ਕੀਤਾ ਜਾਵੇ ਅਤੇ ਲਾਗ ਨੂੰ ਰੋਕਣ ਲਈ ਅਤੇ ਐਂਟੀਬਾਇਓਟਿਕ ਤੋਂ ਬਚਣ ਲਈ ਆਪਣੇ ਹੱਥ ਧੋਤੇ ਜਾਣ ਤਾਕਿ ਬਿਮਾਰੀ ਤੋਂ ਬਚਿਆ ਜਾ ਸਕੇ।

ਪ੍ਰਿੰਸ ਪੁਰੀ ਜਿ਼ਲ੍ਹਾ ਮਾਈਕਰੋ  ਬੋਇਓਲਾਜਿਸਟ ਨੇ ਦੱਸਿਆ ਕਿ ਬੈਕਟੀਰੀਆ ਐਂਟੀਬਾਇਓਟਿਕ ਪ੍ਰਤੀ ਰੋਧਕ ਬਣ ਰਹੇ ਹਨ ਕਿਉਂਕਿ ਲੋਕ ਰੋਗ ਸੰਬਧੀ ਵਿਸ਼ੇਸ਼ ਐਂਟੀਬਾਇਓਟਿਕ ਜਾਂ ਖੁਰਾਕ ਨਹੀਂ ਲੈਂਦੇ ਹਨ। ਇਸ ਦੌਰਾਨ , ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਦਿਵੇਸ਼ ਕੁਮਾਰ, ਪਰਕਾਸ਼ ਸਿੰਘ, ਵਿਨੋਦ ਕੁਮਾਰ ਮੋਹਿੰਦਰ ਕੁਮਾਰ ਅਤੇ ਡੱਬਵਾਲਾ ਕਲਾ ਦੇ ਸਮੂਹ ਸੀ ਐੱਚ ਓ  ਹਾਜਰ ਸੀ।  

LEAVE A REPLY

Please enter your comment!
Please enter your name here