25 ਨਵੰਬਰ ਨੂੰ ਗੁੜ ਮੰਡੀ ਫੀਡਰ ਦੀ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 25 ਨਵੰਬਰ ਨੂੰ ਗੁੜ ਮੰਡੀ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਉਪ ਮੰਡਲ ਅਫ਼ਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ 11 ਕੇ.ਵੀ. ਗੁੜ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 25 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਗਊਸ਼ਾਲਾ ਬਾਜ਼ਾਰ, ਕਣਕ ਮੰਡੀ, ਪੰਜਾਬ ਸਵੀਟ, ਪਹਾੜੀ ਕਟੜਾ, ਛੱਤਾ ਬਾਜ਼ਾਰ, ਪ੍ਰਤਾਪ ਬਾਜ਼ਾਰ, ਚੌਂਕ ਸੁਰਾਜ਼ਾਂ, ਬੱਤਰਾਂ ਪੈਲੇਸ, ਨਈ ਆਬਾਦੀ, ਸ਼ੀਤਲਾ ਮੰਦਰ, ਸ਼ੀਸ਼ ਮਹਿਲ ਬਾਜ਼ਾਰ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here