ਪਿੰਡ ਮਾੜੀ ਪੰਨਵਾਂ ‘ਚ ਮਾਈਨਿੰਗ ਕਰਦੇ ਸਮੇ ਰੇਤ ਦਾ ਢੇਰ ਟਰੈਕਟਰ ਚਾਲਕ ‘ਤੇ ਡਿੱਗਿਆ, ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਦੇ ਪਿੰਡ ਮਾੜੀ ਪੰਨਵਾਂ ‘ਚ ਜ਼ਮੀਨ ਤੋਂ ਮਾਈਨਿੰਗ ਕਰਦੇ ਸਮੇਂ ਅਚਾਨਕ ਰੇਤ ਦਾ ਢੇਰ ਟਰੈਕਟਰ ਚਾਲਕ ‘ਤੇ ਡਿੱਗ ਗਿਆ, ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਉਮਰ 35 ਸਾਲਾ ਵਾਸੀ ਪਿੰਡ ਮੇਟਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮਾੜੀ ਪੰਨਵਾਂ ਵਿੱਚ ਮਜ਼ਦੂਰ ਕੁਲਦੀਪ ਸਿੰਘ ਦੀ ਜ਼ਮੀਨ ਵਿੱਚੋਂ ਰੇਤ ਕੱਢ ਕੇ ਟਰਾਲੀ ਵਿੱਚ ਭਰ ਰਹੇ ਸਨ ਤਾਂ ਇਸ ਦੌਰਾਨ ਅਚਾਨਕ ਰੇਤ ਡਿੱਗਣ ਨਾਲ ਟਰੈਕਟਰ ਚਾਲਕ ਸਲਾਈਡ ਹੇਠਾਂ ਦੱਬ ਗਿਆ ਅਤੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸਨੂੰ ਰੇਤ ਹੇਠੋਂ ਬਾਹਰ ਕੱਢਿਆ ਅਤੇ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ।

Advertisements

ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਗੁਰਜੀਤ ਸਿੰਘ ਦੇ ਘਰ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀਆ ਅਤੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਦੌੜ ਪਈ।ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਸਾਬਕਾ ਸਰਪੰਚ ਮਾਈਨਿੰਗ ਕਰਵਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਲਈ ਸਰਪੰਚ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here