ਲੁਧਿਆਣਾ ‘ਚ ਨਿਹੰਗਾਂ ਦੇ ਬਾਣੇ ਵਿੱਚ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਫੁੱਲਾਂ ਦੇ ਵਪਾਰੀ ਤੇ ਕੀਤਾ ਹਮਲਾ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਨਿਹੰਗਾਂ ਦੇ ਬਾਣੇ ਵਿੱਚ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਫੁੱਲਾਂ ਦੇ ਵਪਾਰੀ ਨੂੰ ਲੁੱਟ ਲਿਆ। ਪੀੜਤ ਦੀ ਪਹਿਚਾਣ ਨਰੇਸ਼ ਸ਼ਰਮਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਲਹੋਤਰਾ ਰਿਜ਼ੋਰਟ ਤੋਂ ਸਜਾਵਟ ਕਰਕੇ ਘਰ ਪਰਤ ਰਿਹਾ ਸੀ, ਪਿੱਛੋ ਆਉਦੇ ਮੋਟਰਸਾਈਕਲ ਸਵਾਰ ਨਿਹੰਗਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ।

Advertisements

ਜਾਣਕਾਰੀ ਮੁਤਾਬਕ ਪਿਛਲੇ 4 ਦਿਨਾਂ ਤੋਂ ਉਹ ਲਗਾਤਾਰ ਵਿਆਹ ਸਮਾਗਮਾਂ ਆਦਿ ਵਿੱਚ ਕੰਮ ਕਰ ਰਿਹਾ ਸੀ। ਫੀਲਡ ਗੰਜ ਦੇ ਕੁਚਾ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਉਸਨੂੰ ਘੇਰ ਲਿਆ। ਬਾਈਕ ਸਵਾਰ ਬਦਮਾਸ਼ਾਂ ਨੇ ਉਸਨੂੰ ਗਾਲ੍ਹਾਂ ਕੱਢੀਆਂ ਤੇ ਉਸ ਕੋਲੋ ਦੋ ਮੋਬਾਈਲ ਫੋਨ ਅਤੇ ਡੇਢ ਲੱਖ ਦੀ ਨਕਦੀ ਲੁੱਟ ਲਈ।

ਉਸਨੇ ਬਦਮਾਸ਼ਾਂ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ, ਪਰ ਉਹ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here