ਸਿਹਤ ਵਿਭਾਗ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨਾਂ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ 

ਫਾਜ਼ਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਸਰਜਨ ਡਾ ਕਵਿਤਾ ਅਤੇ ਐਸ  ਐੱਮ ਓ ਨਵੀਨ ਮਿੱਤਲ ਦੀ ਅਗਵਾਈ ਹੇਠ ਸਿਹਤ ਵਿਭਾਗ ਫਾਜ਼ਿਲਕਾ ਵਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਕਮਿਊਨਿਟੀ ਹੈਲਥ ਸੈਂਟਰ ਸੀਤੋ ਗੁਨੋ ਦੇ ਪਿੰਡਾਂ ਵਿਖੇ ਸਰਕਾਰੀ ਸਕੀਮਾਂ ਨੂੰ ਪਿੰਡ ਪੱਧਰ ਤੇ ਪਹੁੰਚਾਉਣ ਲਈ 2 ਵੈਨਾਂ ਚਲਾਈਆਂ ਜਾ ਰਹੀਆਂ ਹਨ।

Advertisements

ਇਸ ਸੰਬੰਧੀ  ਜਾਣਕਾਰੀ ਦਿੰਦਿਆ ਬਲਾਕ ਐਜੂਕੇਟਰ ਸੁਨੀਲ ਟੰਡਨ ਨੇ ਦੱਸਿਆ ਕਿ  ਇਹਨਾਂ ਵੇਨਾ ਰਾਹੀਂ ਸਿਹਤ ਵਿਭਾਗ ਵਲੋ ਸਮੂਹ ਹੈਲਥ  ਐਂਡ ਵੈਲਨੈਸ ਸੈਂਟਰਾਂ ਅਤੇ ਆਮ ਆਦਮੀ ਕਲੀਨਿਕ ਕਵਰ ਕੀਤੇ ਜਾ ਰਹੇ ਹੈ ਇਸ ਮੁਹਿੰਮ ਦੌਰਾਨ ਪਿੰਡ ਪੱਧਰ ਤੇ ਸਿਹਤ ਸੰਬੰਧੀ ਐਕਟੀਵਿਟੀ ਕੀਤੀ ਜਾ ਰਹੀ ਹੈ ਇਸ ਵਿੱਚ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਮੌਜੂਦ ਸੀ ਐੱਚ ਓ , ਮ ਪ ਹ ਵ ਮੇਲ ਅਤੇ ਫੀਮੇਲ ਦੇ ਨਾਲ ਆਸ਼ਾ ਫੈਸਿਲਿਟੇਟਰ ਅਤੇ ਆਸ਼ਾ ਵਰਕਰ ਵਲੋਂ ਕੈਂਪ ਲਗਾ ਕੇ ਲੋਕਾਂ ਤੱਕ ਹਰ ਸਿਹਤ ਸੁਵਿਧਾ ਦੀ ਜਾਣਕਾਰੀ ਦੇ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਦੇ ਤਰੀਕੇ ਦੱਸੇ ਜਾ ਰਹੇ ਹਨ। ਇਕ ਵੈਨ ਵਲੋਂ ਇਕ ਦਿਨ ਵਿਚ 2 ਪਿੰਡ ਕਵਰ ਕੀਤੇ ਗਏ।

ਇਸ ਦੌਰਾਨ ਅੱਜ  ਪਿੰਡ ਢਾਬਾਂ ਕੋਕਰੀਆਂ ਵਿੱਚ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ ਇਸ ਯੋਜਨਾ ਤਹਿਤ  ਲਾਭਪਾਤਰੀਆਂ  ਨੂੰ 5 ਲੱਖ ਦੇ ਮੁਫ਼ਤ ਇਲਾਜ਼ ਦੀ ਸੁਵਿਧਾ ਮਿਲਦੀ ਹੈ। ਟੀਮ ਵੱਲੋਂ ਪਿੰਡ ਵਿਚ ਆਯੁਸ਼ਮਾਨ ਸਿਹਤ ਬੀਮਾ ਕਾਰਡ ਬਣਾਉਣ ਲਈ ਪਿੰਡ ਦੇ ਗੁਰਦੁਆਰੇ ਅਤੇ ਮੰਦਿਰ  ਵਿੱਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਇਸ ਦੇ ਲਾਭ ਬਾਰੇ ਦੱਸਿਆ ਗਿਆ ਇਸ ਦੇ ਨਾਲ ਨਾਲ ਟੀਬੀ ਦੀ ਬਿਮਾਰੀ ਲਈ ਸਕਰੀਨਿੰਗ ਲਈ ਸਮੂਹ ਸਟਾਫ਼ ਵੱਲੋਂ 15 ਦਿਨਾਂ ਤੋਂ ਵੱਧ ਖਾਂਸੀ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਸੀ ਐੱਚ ਓ ਵਲੋਂ ਆਪਣੇ ਸੈਂਟਰ ਅਧੀਨ ਪਿੰਡਾ ਵਿਚ ਐਨਸੀਡੀ ਸਕਰੀਨਿੰਗ ਕੈਂਪ ਲਗਾਏ ਗਏ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਈਆਂ ਦਿੱਤੀਆ ਗਈਆਂ। ਇਸ ਦੇ ਨਾਲ ਸੈਂਟਰ ਦੇ ਸਟਾਫ ਵਲੋਂ ਮੌਜੂਦ ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਂ ਲਈ ਅਤੇ ਪਿੰਡ ਪੱਧਰ ਤੇ ਮਿਲਣ ਵਾਲੀ ਸਹੂਲਤਾਂ ਅਤੇ ਬੱਚਿਆਂ ਦੇ ਟੀਕਾਕਰਨ ਅਤੇ ਸੁਰੱਖਿਅਤ ਜਣੇਪੇ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਹੈਲਥ ਵਰਕਰ ਪਰਮਜੀਤ ਕੌਰ,ਅਸ਼ੋਕ ਕੁਮਾਰ, ਸੀ ਐਚ ਓ ਜਸਪ੍ਰੀਤ ਸਿੰਘ ਅਤੇ ਸਮੂਹ ਅਸ਼ਾ ਵਰਕਰ ਮੌਜੂਦ ਰਹੇ।

LEAVE A REPLY

Please enter your comment!
Please enter your name here