ਮੁਹੱਲਾ ਰਹੀਮਪੁਰ ਵਿਖੇ ਮਹਾਨ ਸੰਤ ਸੰਮੇਲਨ 14 ਦਸੰਬਰ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਸਿੰਘ ਹੀਰਾ: ਸੰਤ ਸੰਮੇਲਨ ਪ੍ਰਬੰਧਕ ਕਮੇਟੀ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ ਵੱਲੋਂ ਮਹਾਨ ਸੰਤ ਸੰਮੇਲਨ ਮੁਹੱਲਾ ਰਹੀਮਪੁਰ ਹੁਸ਼ਿਆਰਪੁਰ-ਫਗਵਾੜਾ ਰੋਡ ਵਿਖੇ 14 ਦਸੰਬਰ ਦਿਨ ਵੀਰਵਾਰ ਨੂੰ ਸਮੂਹ ਹੁਸ਼ਿਆਰਪੁਰ ਦੀਅਾ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲੱਕੀ ਚੰਦਨ, ਹਰਵਿੰਦਰ ਹੀਰਾ, ਬਿੰਦੀ ਐਮਸੀ ਮੁਹੱਲਾ ਰਹੀਮਪੁਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ।108 ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾ ਵਾਲਿਆਂ ਦੇ ਆਸ਼ੀਰਵਾਦ ਸਦਕਾ ਇਹ ਸੰਤ ਸੰਮੇਲਨ ਬੜੀ ਹੀ ਧੂਮ ਧਾਮ ਨਾਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਰਾਜਨੀਤਿਕ ਆਗੂ ਅਤੇ ਮੰਤਰੀ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੇ। ਸਮੂਹ ਸਾਧ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸੰਤ ਸੰਮੇਲਨ ਮੁਹੱਲਾ ਰਹੀਮਪੁਰ ਦੇ ਚੌਂਕ ਵਿਖੇ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here