ਦੀਨਾ ਸਾਹਿਬ ਵਿਖੇ ਤਾਇਨਾਤ ਏਐੱਸਆਈ ਦੀ ਹਾਰਟ ਅਟੈਕ ਨਾਲ ਹੋਈ ਮੌਤ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਗਾ ਵਿੱਚ ਏਐੱਸਆਈ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਨਾਇਬ ਸਿੰਘ ਵਾਸੀ ਸਮਾਲਸਰ ਵਜੋ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਨਾਇਬ ਇੰਚਾਰਜ ਚੌਕੀ ਦੀਨਾ ਸਾਹਿਬ ਵਿਖੇ ਤਾਇਨਾਤ ਸੀ, ਜਿਸਦੀ ਬੀਤੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ।

Advertisements

ਜਾਣਕਾਰੀ ਦਿੰਦੇ ਆਮ ਆਦਮੀ ਪਾਰਟੀ ਦੇ ਬੁਲਾਰੇ ਅੰਮ੍ਰਿਤਪਾਲ ਸਿੰਘ ਦੀਨਾ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਏਐੱਸਆਈ ਨਾਇਬ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਅਤੇ ਏਐੱਸਆਈ ਦਾ ਸੰਸਕਾਰ ਦੁਪਿਹਰ 2: 30 ਵਜੇ ਉਨ੍ਹਾਂ ਦੇ ਪਿੰਡ ਸਮਾਲਸਰ ਵਿੱਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here