ਰਿਸ਼ਵਤ ਲੈਣ ਦੇ ਮਾਮਲੇ ਵਿੱਚ ਫਿਰੋਜ਼ਪੁਰ ਸਿਟੀ ਦੇ ਡੀਐੱਸਪੀ ਸੁਰਿੰਦਰ ਬਾਂਸਲ ਗ੍ਰਿਫ਼ਤਾਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਸਿਟੀ ਦੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਰਿਸ਼ਵਤ ਲੈਣ ਦੇ ਆਰੋਪ ਵਿੱਚ ਡੀਐੱਸਪੀ ਨੂੰ ਥਾਣਾ ਛਾਉਣੀ ਵਿਚ ਦਰਜ਼ ਹੋਏ ਇਕ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ। ਜਾਂਚ ਕਰਨ ਉਪਰੰਤ ਡੀਐੱਸਪੀ ਸੁਰਿੰਦਰ ਦੇ ਬੈਂਕ ਵਿੱਚ ਰਿਸ਼ਵਤ ਦੀ ਰਕਮ ਜਮ੍ਹਾਂ ਹੋਈ ਸੀ।

Advertisements

ਦੱਸ ਦਈਏ ਕਿ ਇੱਥੋਂ ਦੀ ਕੋਠੀ ਰਾਏ ਸਾਹਿਬ ਦੇ ਵਾਸੀ ਗੁਰਮੇਜ ਸਿੰਘ ਪੁੱਤਰ ਰਫ਼ੀਕ ਖ਼ਿਲਾਫ਼ ਪਿਛਲੇ ਸਾਲ ਥਾਣਾ ਛਾਉਣੀ ਵਿਚ ਇੱਕ ਲੜਕੀ ਕੋਲੋਂ ਰੇਲਵੇ ਵਿਚ ਟੀਟੀਈ ਭਰਤੀ ਕਰਵਾਉਣ ਦੇ ਨਾਂ ਤੇ ਸੱਤ ਲੱਖ ਰੁਪਏ ਠੱਗਣ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਬਾਂਸਲ ਨੇ ਗੁਰਮੇਜ ਨੂੰ ਆਪਣੀ ਜਾਂਚ ਵਿਚ ਬੇਕਸੁਰ ਸਾਬਤ ਕਰ ਦਿੱਤਾ। ਇਸ ਮਗਰੋਂ ਗੁਰਮੇਜ ਸਿੰਘ, ਡੀਐੱਸਪੀ ਬਾਂਸਲ ਦੇ ਕਾਫ਼ੀ ਨੇੜੇ ਆ ਗਿਆ ਅਤੇ ਕੰਮ ਕਰਾਉਣ ਦੇ ਲਈ ਲੋਕਾਂ ਤੋਂ ਰਿਸ਼ਵਤ ਲੈ ਕੇ ਉਸ ਨੂੰ ਦੇਣ ਲੱਗ ਪਿਆ ਸੀ ।

LEAVE A REPLY

Please enter your comment!
Please enter your name here