ਸ਼ਰਮਸਾਰ: ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨਾਲ ਤਿੰਨ ਨੌਜਵਾਨਾਂ ਨੇ ਚੱਲਦੀ ਕਾਰ ‘ਚ ਕੀਤਾ ਬਲਾਤਕਾਰ, ਗ੍ਰਿਫ਼ਤਾਰ

ਲਖਨਊ (ਦ ਸਟੈਲਰ ਨਿਊਜ਼), ਪਲਕ। ਲਖਨਊ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਲਖਨਊ ਦੇ ਵਿਭੂਤੀਖੰਡ ਇਲਾਕੇ ਵਿਚ ਰਹਿਣ ਵਾਲੇ ਇੱਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨਾਲ ਤਿੰਨ ਨੌਜਵਾਨਾਂ ਨੇ ਚੱਲਦੀ ਕਾਰ ਵਿੱਚ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਉਸਨੂੰ ਰਸਤੇ ਵਿੱਚ ਸੁੱਟ ਦਿੱਤਾ। ਵਜ਼ੀਰਗੰਜ ਥਾਣੇ ਵਿੱਚ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਬਰਾਮਦ ਕਰ ਲਈ ਹੈ।  ਡੀਸੀਪੀ ਪੱਛਮੀ ਰਾਹੁਲ ਰਾਜ ਦੇ ਅਨੁਸਾਰ, ਇੱਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ 22 ਸਾਲਾ ਧੀ ਵਿਭੂਤੀਖੰਡ ਖੇਤਰ ਵਿਚ ਰਹਿੰਦੀ ਹੈ। ਉਸ ਦਾ ਕੇਜੀਐਮਯੂ ਦੇ ਮਨੋਵਿਗਿਆਨ ਵਿਭਾਗ ਵਿਚ ਇਲਾਜ ਚੱਲ ਰਿਹਾ ਹੈ।

Advertisements

ਲੜਕੀ ਅਕਸਰ ਇਲਾਜ ਲਈ ਉੱਥੇ ਇਕੱਲੀ ਆਉਂਦੀ ਸੀ। ਇਸ ਦੌਰਾਨ ਉਸ ਦੀ ਜਾਣ-ਪਹਿਚਾਣ ਮੜੀਆਵ ਵਾਸੀ ਸਤਯਮ ਮਿਸ਼ਰਾ ਨਾਲ ਹੋ ਗਈ, ਜੋ ਕਿ ਹਸਪਤਾਲ ਦੇ  ਬਾਹਰ ਚਾਹ ਦੀ ਦੁਕਾਨ ਤੇ ਕੰਮ ਕਰਦਾ ਸੀ। ਡਾਕਟਰ ਨੂੰ ਦੇਖ ਕੇ ਉਹ ਸਤਿਅਮ ਦੀ ਦੁਕਾਨ ਤੇ ਚਾਹ ਪੀਣ ਚਲੀ ਗਈ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਜਦੋਂ ਉਸ ਨੇ ਸਤਿਅਮ ਨੂੰ ਮੋਬਾਈਲ ਚਾਰਜ ਕਰਨ ਲਈ ਕਿਹਾ ਤਾਂ ਸਤਿਅਮ ਨੇ ਐਂਬੂਲੈਂਸ ਡਰਾਈਵਰ ਮੁਹੰਮਦ ਅਸਲਮ ਵਾਸੀ ਬਾਜ਼ਾਰਖਾਲਾ ਦੀ ਐਂਬੂਲੈਂਸ ਵਿੱਚ ਮੋਬਾਈਲ ਚਾਰਜ ਕਰ ਦਿੱਤਾ। ਕੁਝ ਦੇਰ ਬਾਅਦ ਲੜਕੀ ਨੇ ਸਤਿਅਮ ਨੂੰ ਆਪਣਾ ਮੋਬਾਈਲ ਲਿਆਉਣ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਡਾਲੀਗੰਜ ਗਿਆ ਸੀ। ਜਦੋਂ ਸਤਿਅਮ ਲੜਕੀ ਨੂੰ ਈ-ਰਿਕਸ਼ਾ ਵਿਚ ਡਾਲੀਗੰਜ ਲੈ ਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਐਂਬੂਲੈਂਸ ਆਈ.ਟੀ. ਚੌਰਾਹੋ ਤੇ ਹੈ, ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ।

ਇਸ ਦੌਰਾਨ ਚਾਹ ਦੀ ਦੁਕਾਨ ਦਾ ਮਾਲਕ ਮੁਹੰਮਦ ਸੁਹੇਲ ਅਤੇ ਅਸਲਮ ਵਾਸੀ ਬਜ਼ਾਰਖਾਲਾ ਵੈਗਨਆਰ ਕਾਰ ਲੈ ਕੇ ਉੱਥ ਪਹੁੰਚ ਗਏ। ਉਨ੍ਹਾਂ ਨੇ ਜ਼ਬਰਦਸਤੀ ਲੜਕੀ ਨੂੰ ਕਾਰ ਵਿੱਚ ਬਿਠਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਢਾਬੇ ਤੇ ਰੋਟੀ ਖਾਦੀ ਤੇ ਲੜਕੀ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ। ਜਿਸ ਤੋਂ ਬਾਅਦ ਲੜਕੀ ਨੂੰ ਆਪਣੀ ਹੋਸ਼ ਨਾ ਰਹੀ। ਜਿਸ ਤੋਂ ਬਾਅਦ  ਆਰੋਪੀ ਉਸ ਨੂੰ ਕਾਰ ਵਿਚ ਲੈ ਗਏ ਅਤੇ ਚਲਦੀ ਕਾਰ ਵਿਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।  ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਕਾਰ ਵਿਚ ਮੁਨਸ਼ੀਪੁਲੀਆ ਵਿਖੇ ਛੱਡ ਕੇ ਫਰਾਰ ਹੋ ਗਏ। ਉਥੋਂ ਉਹ ਆਪਣੀ ਸਹੇਲੀ ਦੇ ਘਰ ਪਹੁੰਚੀ ਅਤੇ ਉਸ ਨੂੰ ਸਾਰੀ ਗੱਲ ਦੱਸੀ। ਉਥੋਂ ਲੜਕੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ। 

ਉਸ ਨੇ ਹਿੰਮਤ ਕਰਕੇ ਇਹ ਸਾਰੀ ਗੱਲ ਪਰਿਵਾਰ ਨੂੰ ਦੱਸੀ। ਜਿਸ ਤੋਂ ਬਾਅਦ ਲੜਕੀ ਸ਼ਿਕਾਇਤ ਦਰਜ ਕਰਵਾਉਣ ਲਈ ਵਿਭੂਤੀਖੰਡ ਥਾਣੇ ਪਹੁੰਚੀ ਤਾਂ ਪੱਛਮੀ ਜ਼ੋਨ ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਵਜ਼ੀਰਗੰਜ ਥਾਣੇ ਵਿੱਚ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਤਿੰਨ ਆਰੋਪੀ ਸਤਿਅਮ, ਸੁਹੇਲ ਅਤੇ ਅਸਲਮ ਨੂੰ ਸਿੱਖਿਆ ਭਵਨ ਨੇੜਿਓਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਅਸਲਮ ਦੇ ਭਰਾ ਦੀ ਘਟਨਾ ਵਿਚ ਵਰਤੀ ਵੈਗਨਆਰ ਕਾਰ ਵੀ ਬਰਾਮਦ ਕਰ ਲਈ ਹੈ। ਇਸ ਮਾਮਲੇ ਸਬੰਧੀ ਏਡੀਸੀਪੀ ਸੀਐਨ ਸਿਨਹਾ ਨੇ ਦੱਸਿਆ ਕਿ ਮੁਲਜ਼ਮ ਸੁਹੇਲ ਅਤੇ ਅਸਲਮ ਕੋਲੋਂ ਦੋ ਮੋਬਾਈਲ ਫੋਨ ਮਿਲੇ ਹਨ। ਦੋਵਾਂ ਦੇ ਮੋਬਾਈਲ ਪੁਲਿਸ ਨੇ ਜ਼ਬਤ ਕਰ ਲਏ ਹਨ। ਲੜਕੀ ਦੀ ਅਸ਼ਲੀਲ ਵੀਡੀਓ ਬਣਾਏ ਜਾਣ ਦੇ ਸ਼ੱਕ ਕਾਰਨ ਦੋਵਾਂ ਦੇ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ।  

LEAVE A REPLY

Please enter your comment!
Please enter your name here