Saturday, October 24, 2026
Home Latest ਔਰਤ ਦਾ ਪਰਸ ਚੋਰੀ ਕਰ ਭੱਜਣ ਲੱਗੇ ਦੋਸ਼ੀਆਂ ਦੀ ਬਾਈਕ ਬੱਸ ਨਾਲ...

ਔਰਤ ਦਾ ਪਰਸ ਚੋਰੀ ਕਰ ਭੱਜਣ ਲੱਗੇ ਦੋਸ਼ੀਆਂ ਦੀ ਬਾਈਕ ਬੱਸ ਨਾਲ ਜਾ ਟੱਕਰਾਈ, ਗੰਭੀਰ ਜ਼ਖਮੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਪੂਰਥਲਾ ਵਿੱਚ ਡੀਸੀ ਚੌਂਕ ਨੇੜੇ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਪੀਆਰਟੀਸੀ ਬੱਸ ਨਾਲ ਟੱਕਰਾ ਗਈ, ਜਿਸ ਦੌਰਾਨ ਦੋਸ਼ੀ ਗੰਭੀਰ ਜ਼ਖਮੀ ਹੋ ਗਿਆ ਤੇ ਦੂਜਾ ਫਰਾਰ ਹੋ ਗਿਆ। ਦੋਸ਼ੀ ਦੀ ਪਹਿਚਾਣ ਪ੍ਰਭਜੋਤ ਵਾਸੀ ਮੁਸ਼ਕਵੇਦਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਡੀਸੀ ਚੌਕ ਦੇ ਨੇੜੇ ਇੱਕ ਔਰਤ ਦਾ ਪਰਸ ਖੋਹ ਕੇ ਭੱਜ ਰਹੇ ਦੋ ਸਨੈਚਰਾਂ ਦੀ ਬਾਈਕ ਬੱਸ ਸਟੈਂਡ ਨੇੜੇ ਪੀਆਰਟੀਸੀ ਦੀ ਬੱਸ ਨਾਲ ਟੱਕਰਾ ਗਈ, ਜਿਸ ਵਿੱਚ ਇੱਕ ਨੌਜਵਾਨ ਦੀ ਲੱਤ ਗੋਡੇ ਤੋਂ ਹੇਠਾਂ ਟੁੱਟ ਗਈ ਅਤੇ ਦੂਜਾ ਸਾਥੀ ਮੌਕੇ ਤੇ ਫਰਾਰ ਹੋ ਗਿਆ।

ਰਾਹਗੀਰਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਪਹੁੰਚ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here